ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਖਤ੍ਰੀ, ਜਿਸਨੇ ਗੁਰੂ ਅਮਰਦੇਵ ਦੀ ਸਹਾਇਤਾ ਨਾਲ ਗੋਇੰਦਵਾਲ ਨਗਰ ਵਸਾਇਆ। ੨. ਸਤਿਗੁਰੂ ਹਰਿਰਾਇ ਜੀ ਦਾ ਇੱਕ ਪ੍ਰੇਮੀ ਸਿੱਖ, ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰ ਲਈ ਕਾਬੁਲ ਭੇਜਿਆ. ਇਸ ਨੇ ਇੱਕ ਵੇਰ ਧ੍ਯਾਨ ਵਿੱਚ ਚਰਣ ਫੜਕੇ ਗੁਰੂ ਸਾਹਿਬ ਨੂੰ ਚਿਰ ਤੀਕ ਕੀਰਤਪੁਰ ਬੈਠੇ ਅਚਲ ਕਰ ਰੱਖਿਆ ਸੀ. ਇਸ ਨੂੰ ਕਈ ਸਿੱਖ ਲੇਖਕਾਂ ਨੇ ਗੁਰੀਆ ਭੀ ਲਿਖਿਆ ਹੈ. ਦੇਖੋ, ਗੁਰੀਆ ੨। ੩. ਦੇਖੋ, ਗੋਇੰਦਾ। ੪. ਮੂਲੋਵਾਲ (ਰਾਜ ਪਟਿਆਲਾ) ਦਾ ਵਸਨੀਕ ਇੱਕ ਜੱਟ, ਜੋ ਨੌਵੇਂ ਸਤਿਗੁਰੂ ਦਾ ਸਿੱਖ ਹੋਇਆ ਜਿਸ ਨੂੰ ਸਤਿਗੁਰੂ ਨੇ ਪਿੰਡ ਦਾ ਚੌਧਰੀ ਥਾਪਿਆ। ੫. ਦੇਖੋ, ਗੂੰਦਾ.


ਸੰ. ਸੰਗ੍ਯਾ- ਗਊ. ਗਾਂ। ੨. ਗਮਨ ਕਰਨਵਾਲੀ (ਚਲਨੇਵਾਲੀ) ਵਸਤੁ.


ਅ਼. [غوَث] ਗ਼ੌਸ। ਸੰਗ੍ਯਾ- ਫ਼ਰਿਆਦ ਸੁਣਨ ਵਾਲਾ। ੨. ਮੁਸਲਮਾਨ ਫ਼ਕ਼ੀਰਾਂ ਦਾ ਇੱਕ ਖਾਸ ਦਰਜਾ. "ਬਿਰਾਜੈਂ ਕਟੇ ਅੰਗ ਬਸਤ੍ਰੋਂ ਲਪੇਟੇ। ਜੁਮੇ ਕੇ ਮਨੋ ਰੋਜ ਮੇ ਗੌਸ ਲੇਟੇ." (ਚਰਿਤ੍ਰ ੪੦੫) ਕਿਤਨੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਗੌਸ ਫ਼ਕ਼ੀਰ ਧ੍ਯਾਨ- ਪਰਾਇਣ ਹੋਏ ਆਪਣੇ ਅੰਗ ਵਿਖੇਰ ਦਿੰਦੇ ਹਨ.


ਵਿ- ਗੌਸ ਨਾਲ ਸੰਬੰਧਤ ਰੱਖਣ ਵਾਲਾ। ੨. ਗੌਸ ਦਾ ਚੇਲਾ. ਦੇਖੋ, ਗੌਸ.


ਦੇਖੋ, ਗਹੁ.


ਦੇਖੋ, ਗਉਹਰ. ੨. ਸੰ. ਗਾਈਆਂ ਲੈ ਜਾਣ ਵਾਲਾ। ੩. ਗਾਈਆਂ ਚੁਰਾਉਣ ਵਾਲਾ.


ਦੇਖੋ, ਗਉਹਾਟੀ.


ਅ਼. [غوَغا] ਗ਼ੌਗ਼ਾ. ਸੰਗ੍ਯਾ- ਜਨਸਮੁਦਾਯ. ਆਦਮੀਆਂ ਦੀ ਭੀੜ। ੨. ਫ਼ਾ. ਸ਼ੋਰ. ਡੰਡ ਰੌਲਾ। ੩. ਅਫ਼ਵਾਹ. ਜਨਸ਼੍ਰੁਤਿ.


ਦੇਖੋ, ਅੰਗੋਛਾ.


ਸੰਗ੍ਯਾ- ਇੱਕ ਰਾਗ, ਜੋ ਸੰਪੂਰਣਜਾਤਿ ਦਾ ਹੈ. ਇਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ. ਗਾਉਣ ਦਾ ਵੇਲਾ ਦੋਪਹਿਰ (ਮਧ੍ਯਾਨ) ਹੈ.#ਸਰਗਮ- ਸ ਰ ਮ ਮ ਪ ਧਾ ਸ ਧਾ ਨ ਪ ਮ ਗਾ ਮ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌਡ ਦਾ ਸਤਾਰਵਾਂ ਨੰਬਰ ਹੈ। ੨. ਮਧ੍ਯ ਭਾਰਤ (ਸੀ. ਪੀ. ) ਵਿੱਚ ਇੱਕ ਜਾਤਿ। ੩. ਦੇਖੋ, ਗੌੜ। ੪. ਗੁੜ ਦਾ ਬਣਿਆ ਕੋਈ ਪਦਾਰਥ.