ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उच्छेदन. ਕ੍ਰਿ- ਪੁੱਟਣਾ. ਖੋਦਣਾ। ੨. ਵੱਢਣਾ. ਕੱਟਣਾ. ਟੁੱਕਣਾ। ੩. ਨਾਸ਼ ਕਰਨਾ.


ਸੰਗ੍ਯਾ- ਉਦ- ਛੋਰ. ਪਾਣੀ ਦਾ ਕਿਨਾਰਾ। ੨. ਹਰਿਆਵਲਿ ਵਿੱਚ ਪਸੂਆਂ ਨੂੰ ਚਰਾਉਣ ਦੀ ਕ੍ਰਿਯਾ। ੩. ਦੇਖੋ, ਉਛੇਰ ਚਰਣਾ.


ਸੰ. स्वैर सञ्चार- ਸ੍ਵੈਰ ਸੰਚਾਰ. ਆਪਣੀ ਇੱਛਾ ਪੂਰਬਕ ਵਿਚਰਨਾ. ਪਸ਼ੂਆਂ ਦਾ ਸ੍ਵਤੰਤ੍ਰ ਫਿਰਨਾ.


ਦੇਖੋ, ਉਛਾਹਾੜਾ.


ਸੰ. उत्सङ्ग. ਉਤਸੰਗ. ਸੰਗ੍ਯਾ- ਗੋਦੀ. ਗੋਦ. "ਸਿਰੀਚੰਦ ਧਰ ਨਾਮ ਤਿਹ ਪਾਯ ਉਛੰਗ ਭਤੀਜ."#(ਨਾਪ੍ਰ)


ਕ੍ਰਿ- ਚੌਂਕਣਾ ਚਮਕਣਾ। ੨. ਉਛਲਣਾ. ਕੁੱਦਣਾ। ੩. ਦੇਖਣ ਲਈ ਝੁਕਣਾ.


ਵਿ- ਜਾਡ੍ਯਤਾ (ਜੜ੍ਹਤਾ) ਸਹਿਤ. ਮਹਾਂ ਮੂਰਖ.