ਫ਼ਾ. [اُذبک] ਉਜਬਕ.¹ ਸੰਗ੍ਯਾ- ਤਾਤਾਰੀ. ਤਾਤਾਰ ਦਾ ਵਸਨੀਕ।#੨. ਤਾਤਾਰ ਦੀ ਇੱਕ ਗਁਵਾਰ (ਅਸਭ੍ਯ) ਜਾਤਿ. ਉਜਬਕ ਤੈਮੂਰ ਦੀ ਫ਼ੌਜ ਵਿੱਚ ਬਹੁਤ ਭਰਤੀ ਸਨ. ਭਾਰਤ ਦੇ ਇਤਿਹਾਸ ਵਿੱਚ ਇਸ ਜਾਤਿ ਦਾ ਜਿਕਰ ਕਈ ਥਾਂ ਦੇਖੀਦਾ ਹੈ। ੩. ਪੰਜਾਬੀ ਵਿੱਚ ਬਲਵਾਨ ਕੱਦਾਵਰ ਅਤੇ ਮੂਰਖ ਆਦਮੀ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ. "ਉਜਬਕ ਕਿਸੂ ਵਲਾਯਤ ਕੇਰਾ। ਖਾਇ ਬਹੁਤ ਅਰੁ ਓਜ ਘਨੇਰਾ." (ਗੁਪ੍ਰਸੂ)
ਸੰਗ੍ਯਾ- ਬਲ. ਤਾਕਤ। ੨. ਵਿ- ਉਜਾੜ. ਗ਼ੈਰ ਆਬਾਦ। ੩. ਅ਼. [عُذر] ਉਜਰ. ਸੰਗ੍ਯਾ- ਬਹਾਨਾ। ੪. ਕਾਰਣ. ਸਬਬ। ੫. ਬੇਬਸੀ ਪ੍ਰਗਟ ਕਰਨ ਦੀ ਕ੍ਰਿਯਾ।
ਫ਼ਾ. [عُذرخواہی] ਉ਼ਜਰਖ਼੍ਵਾਹੀ ਸੰਗ੍ਯਾ ਕਾਰਣ ਪੁੱਛਣ ਦੀ ਕ੍ਰਿਯਾ। ੨. ਮ੍ਰਿਤਕ ਦੀ ਮੌਤ ਦਾ ਕਾਰਣ ਪੁੱਛਣ ਦਾ ਕਰਮ. ਮਾਤਾਮਪੁਰਸੀ. ਪਰਚਾਉਣੀ। ੩. ਮੁਆਫੀ (ਖਿਮਾ) ਮੰਗਣ ਦੀ ਕ੍ਰਿਯਾ.
nan
ਅ਼. [اُجرت] ਸੰਗ੍ਯਾ- ਅਜਰ (ਬਦਲਾ) ਦੇਣ ਦੀ ਕ੍ਰਿਯਾ. ਮਜ਼ਦੂਰੀ। ੨. ਭਾੜਾ. ਕਿਰਾਇਆ.
ਸੰ. उच्च्वल- ਉਜ੍ਵਲ. उद्- ज्वल. ਅਤਿ ਚਮਕੀਲਾ. ਨਿਰਮਲ. ਸਾਫ਼. "ਉਜਲ ਮੋਤੀ ਸੋਹਣੇ." (ਸੂਹੀ ਵਾਰ ਮਃ ੧) ੨. ਚਿੱਟਾ. "ਉਜਲ ਕੈਹਾਂ ਚਿਲਕਣਾ." (ਸੂਹੀ ਮਃ ੧)#ਕਵੀਆਂ ਨੇ ਇਹ ਪਦਾਰਥ ਉੱਜਲ ਲਿਖੇ ਹਨ:-#ਅਮ੍ਰਿਤ, ਏਰਾਵਤ (ਇੰਦ੍ਰ ਦਾ ਹਾਥੀ), ਸਤਯੁਗ, ਸਤੋ ਗੁਣ, ਸਫਟਕ (ਬਿਲੌਰ), ਸਰਦਘਨ, ਸਾਰਦਾ, ਸਿੱਪ, ਸ਼ਿਵ, ਸਦਰਸ਼ਨ, ਸੂਰਜ, ਸ਼ੇਸਨਾਗ, ਸੰਖ, ਸੰਤਾਂ ਦਾ ਮਨ. ਹਾਸਾ, ਹਿਮ (ਬਰਫ), ਹਿਮਾਲਯ, ਹੰਸ, ਕਪਾਹ, ਕਪੂਰ, ਕਾਂਤਿਮਣਿ, ਕੀਰਤਿ, ਕੁੰਦ (ਬਰਦਮਾਨ ਦਾ ਫੁੱਲ), ਗੰਗਾ, ਚਾਂਦਨੀ, ਚਾਵਲ, ਚੂਨਾ, ਚੰਦਨ, ਚੰਦ੍ਰਮਾ, ਧੁੱਪ, ਨਾਰਦ, ਪਾਰਾ, ਪੁੰਨ, ਬਲਦੇਵ, ਮੋਤੀ, ਰਜਤ (ਚਾਂਦੀ), ਰਦ (ਦੰਦ), "ਵਕ (ਬਗੁਲਾ) ੩. ਕਲੰਕ ਰਹਿਤ, ਨਿਰਦੋਸ਼। ੪. ਸੁੰਦਰ। ੫. ਦੇਖੋ, ਉੱਜਲ.
ਦੇਖੋ, ਉਜਲ। ੨. ਡਿੰਗ. ਵਿ- ਕੁਲੀਨ। ੩. ਅਸਲ ਨਸਲ ਦਾ.
ਦੇਖੋ, ਉਜਲ. "ਸੋਈ ਕੰਮ ਕਮਾਇ ਜਿਤੁ ਮੁਖ ਉਜਲਾ." (ਆਸਾ ਮਃ ੫) "ਸਾਹਿਬ ਮੇਰਾ ਉਜਲਾ." (ਵਾਰ ਰਾਮ ੧. ਮਃ ੧)