ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [دہان] ਸੰਗ੍ਯਾ- ਮੁਖ. ਮੂੰਹ.
ਫ਼ਾ. [دہانہ] ਸੰਗ੍ਯਾ- ਘੋੜੇ ਦੇ ਦਹਾਨ (ਮੂੰਹ) ਦੇਣ ਦਾ ਲੋਹੇ ਦਾ ਅੰਕੁੜਾ. ਲਗਾਮ। ੨. ਪਾਣੀ ਦਾ ਮੋਘਾ. ਨੱਕਾ. ਖਾਲ ਅਥਵਾ ਰਾਜਵਾਹੇ ਦਾ ਮੁਖ। ੩. ਉਹ ਥਾਂ, ਜਿੱਥੇ ਸਮੁੰਦਰ ਵਿੱਚ ਦਰਿਆ ਆਕੇ ਮਿਲੇ.
ਫ਼ਾ. [دہانیدن] ਕ੍ਰਿ- ਦਿਵਾਉਣਾ. ਦਿਲਾਨਾ.
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰੋਪੜ ਤੋਂ ੧੮. ਮੀਲ ਉੱਤਰ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕੀਰਤਪੁਰੋਂ ਕਈ ਵਾਰ ਸ਼ਿਕਾਰ ਜਾਂਦੇ ਇੱਥੇ ਵਿਰਾਜੇ ਹਨ. ਮੰਜੀਸਾਹਿਬ ਬਣਿਆ ਹੋਇਆ ਹੈ. ਕਬੀਰ ਵੰਸੀਏ ਸੇਵਾ ਕਰਦੇ ਹਨ. ਪੱਕੀ ਆਮਦਨ ਕੋਈ ਨਹੀਂ ਹੈ। ੨. ਵਿ- ਦਹਨ ਕਰਨ ਵਾਲੀ। ੩. ਸੱਜੀ.
ਦੇਖੋ, ਦਹਨ। ੨. ਦੇਖੋ, ਦਾਹਿਨਾ.
south; noun, feminine south wind