ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡੱਲਾ ਨਿਵਾਸੀ ਜੁਲਕਾ ਖਤ੍ਰੀ, ਜੋ ਗੁਰੂ ਅੰਗਦਦੇਵ ਜੀ ਦਾ ਸਿੱਖ ਹੋਇਆ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ "ਪਰਮਹੰਸ" ਪਦਵੀ ਪ੍ਰਾਪਤ ਕੀਤੀ. ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖਸ਼ੀ. ਗੁਰੂ ਹਰਿਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣਦਾਸ ਇਸੇ ਦੀ ਵੰਸ਼ ਵਿੱਚੋਂ ਸੀ.#ਸਭ ਤੋਂ ਪਹਿਲਾਂ ਵੈਸਾਖੀ ਦਾ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗ੍ਯਾ ਲੈ ਕੇ ਠਹਿਰਾਇਆ. ਇਸ ਤੋਂ ਪਹਿਲਾਂ ਕੋਈ ਖਾਸ ਮੇਲਾ ਨਹੀਂ ਸੀ. "ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾਧਾਰੀ." (ਭਾਗੁ)


ਸੰ. ਵਿ- ਪਾਰ ਗਿਆ ਹੋਇਆ. ਪਾਰ ਪਹੁਚਿਆ. "ਨਾਨਕ ਸੋ ਪਾਰੰਗਤ ਹੋਇ." (ਰਾਮ ਮਃ ੧) ੨. ਪੂਰਾ ਵਿਦ੍ਵਾਨ. ਜਿਸ ਨੇ ਵਿਦ੍ਯਾ ਦਾ ਪਾਰ ਪਾਇਆ ਹੈ.


ਸੰਗ੍ਯਾ- ਪਰਮਗਤਿ. ਮੋਕ੍ਸ਼੍‍. "ਪਾਰੰਗਤਿ ਦਾਨ ਪੜੀਵਦੈ." (ਵਾਰ ਰਾਮ ੩) ਮੁਕਤਿਦਾਨ ਗੁਰੂ ਦੇ ਦਰ ਤੋਂ ਪੈਂਦਾ (ਮਿਲਦਾ) ਹੈ। ੨. ਪਾਰ ਪਹੁਚਣਾ. ਪਾਰ ਪੁੱਜਣਾ ਦਾ ਭਾਵ.


ਸੰਗ੍ਯਾ- ਪੱਲਾ. ਦਾਮਨ. "ਨਾਨਕ ਬਾਂਧਿਓ ਪਾਲ." (ਧਨਾ ਮਃ ੫) "ਜਗਤ ਉਧਾਰਨ ਸਾਧੁ ਪ੍ਰਭੁ ਤਿਨ ਲਾਗੋ ਪਾਲ." (ਬਿਲਾ ਮਃ ੫) ੨. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. "ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ." (ਕੇਦਾ ਮਃ ੫) ਦੇਖੋ, ਅ਼ੰ Pall। ੩. ਪਲਨਾ. ਝੂਲਾ. "ਦਿਯੋ ਏਕ ਪਾਲੰ ਸੁਬਾਲੰ ਰਿਖੀਸੰ." (ਰਾਮਾਵ) ੪. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. "ਅੰਬ ਪਾਲ ਦਾ, ਖਰਬੂਜਾ ਡਾਲ ਦਾ." (ਲੋਕੋ) ੫. ਛੋਟਾ ਤੰਬੂ। ੬. ਸ਼੍ਰੇਣੀ. ਕਤਾਰ। ੭. ਪਾਣੀ ਦਾ ਬੰਨ੍ਹ. ਵੱਟ। ੮. ਸੰ. पाल. ਧਾ- ਪਾਲਨ ਕਰਨਾ, ਰਖ੍ਯਾ ਕਰਨੀ। ੯. ਵਿ- ਪਾਲਕ. ਪਾਲਣ ਵਾਲਾ. ਰਕ੍ਸ਼੍‍ਕ. "ਤੂ ਅਪਰੰਪਰ ਸਰਬ ਪਾਲ." (ਬਸੰ ਮਃ ੧) "ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ." (ਧਨਾ ਮਃ ੫) ੧੦. ਇੱਕ ਜੱਟ ਗੋਤ। ੧੧. ਇੱਕ ਪਹਾੜੀ ਜਾਤਿ। ੧੨. ਇੱਕ ਰਾਜਵੰਸ਼, ਜਿਸ ਦੇ ੧੮. ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ.


ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ.


ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ.


ਸੰਬੋਧਨ. ਹੇ ਪਾਲਕ! ੨. ਪਾਲਨ ਕਰਤਾ. "ਬਹੁ ਪਰਕਾਰੀ ਪਾਲਕਾ!" (ਮਾਰੂ ਸੋਲਹੇ ਮਃ ੫)


ਸੰਗ੍ਯਾ- ਪਲ੍ਯੰਕ (ਮੰਜੇ) ਪੁਰ ਛੱਤ ਪਾਕੇ ਬਣਾਈ ਇੱਕ ਪ੍ਰਕਾਰ ਦੀ ਡੋਲੀ. ਜਿਸ ਨੂੰ ਕਹਾਰ ਕੰਨ੍ਹਿਆਂ ਪੁਰ ਚੁਕਦੇ ਹਨ. ਇਸੇ ਤੋਂ ਪੁਰਤਗਾਲਾਂ ਨੇ Palanquin ਸ਼ਬਦ ਬਣਾ ਲਿਆ ਹੈ.