ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਡਿਤ. ਤੀਰਥਪੁਰੋਹਿਤ. ਪੰਡਾ. ਪੁਜਾਰੀ. "ਸੁਣਿ ਪਾਡੇ! ਕਿਆ ਲਿਖਹੁ ਜੰਜਾਲਾ." (ਓਅੰਕਾਰ)


ਸੰਗ੍ਯਾ- ਪੰਡ ਚੁੱਕਣ ਵਾਲਾ. ਬੋਝਾ ਢੋਣ ਵਾਲਾ ਮਜੂਰ.


ਸੰਗ੍ਯਾ- ਪੀਲਾ ਅਤੇ ਚਿੱਟਾ ਮਿਲਿਆ ਹੋਇਆ ਰੰਗ। ੨. ਪਾਂਡੁ ਰੰਗ ਦੀ ਚਿਕਣੀ ਅਤੇ ਸੁਗੰਧ ਵਾਲੀ ਮਿੱਟੀ, ਜਿਸ ਦਾ ਪੋਚਾ ਘਰਾਂ ਵਿੱਚ ਦਿੱਤਾ ਜਾਂਦਾ ਹੈ। ੩. ਇੱਕ ਚੰਦ੍ਰਵੰਸ਼ੀ ਰਾਜਾ, ਜਿਸ ਤੋਂ ਪਾਂਡਵ ਵੰਸ਼ ਚੱਲਿਆ. ਦੇਖੋ, ਪਾਂਡਵ। ੪. ਚਿੱਟਾ ਹਾਥੀ। ੫. ਇੱਕ ਰੋਗ. ਦੇਖੋ, ਸਟਕਾ ਅਤੇ ਪਾਂਡੁ ਰੋਗ.


ਸੰ. ਸੰਗ੍ਯਾ- ਸਫੇਦੀ ਮਿਲਿਆ ਪੀਲਾ ਰੰਗ। ੨. ਚਿੱਟਾ ਰੰਗ। ੩. ਖੜੀਆ ਮਿੱਟੀ। ੪. ਚਿੱਟਾ ਕੋੜ੍ਹ. ਫੁਲਬਹਿਰੀ.


ਦੇਖੋ, ਸਟਕਾ "ਪਾਂਡੁ ਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫)


ਦੇਖੋ, ਪਾਂਡੁ. ੨. ਡਿੰਗ. ਘੋੜੇ ਦਾ ਸਾਈਮ.