ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਸਮਾਂ. ਵੇਲਾ। ੨. ਦਿਨ ਅਥਵਾ ਰਾਤ ਦਾ ਚੌਥਾ ਹਿੱਸਾ। ੩. ਇੱਕ ਪਹਰ ਦਾ ਸਮਾਂ ਤਿੰਨ ਘੰਟੇ ਪ੍ਰਮਾਣ। ੪. ਵਿ- ਯਮ ਦਾ. ਯਮ ਨਾਲ ਹੈ ਜਿਸ ਦਾ ਸੰਬੰਧ.
ਸੰ. ਸੰਗ੍ਯਾ- ਜੋੜਾ, ਯੁਗਲ। ੨. ਤੰਤ੍ਰ- ਸ਼ਾਸਤ੍ਰ, ਜਿਸ ਵਿੱਚ ਸੰਸਾਰ ਦੀ ਰਚਨਾ, ਨਿੱਤਕਰਮ, ਜ੍ਯੋਤਿਸ ਅਤੇ ਵਰਣ ਜਾਤਿ ਦੇ ਭੇਦਾਂ ਦਾ ਵਰਣਨ ਹੈ. ਸੰਸਕ੍ਰਿਤ ਦੇ ਛੀ ਯਾਮਲ ਹਨ- ਆਦਿ ਯਾਮਲ, ਬ੍ਰਹ੍ਮਯਾਮਲ, ਵਿਸਨੁਯਾਮਲ, ਰੁਦ੍ਰਯਾਮਲ, ਗਣੇਸ਼ਯਾਮਲ ਅਤੇ ਆਦਿਤ੍ਯਯਾਮਲ.
ਵਿ- ਯਮਨ (ਯੂਨਾਨ) ਦੀ. "ਕਤਿਯਾ ਯਾਮਾਨੀ ਹਿੰਦਵੀ." (ਸਨਾਮਾ) ਯੂਨਾਨੀ ਅਤੇ ਹਿੰਦੁਸਤਾਨ ਦੀ ਕੱਤੀ (ਤਲਵਾਰ)
ਸੰ. ਸੰਗ੍ਯਾ- ਯਾਮ (ਪਹਰਾਂ) ਵਾਲੀ ਰਾਤ੍ਰਿ. ਜਿਸ ਦੇ ਤਿੰਨ ਪਹਰਾਂ ਦੀ ਗਿਣਤੀ ਹੈ. ਤ੍ਰਿਯਾਮਾ.
ਵੈਸਨਵਮਤ ਦੇ ਇੱਕ ਪ੍ਰਸਿੱਧ ਆਚਾਰਯ. ਦੇਖੋ, ਰਾਮਾਨੁਜ.
couple, pair, duo; also ਯੁਗਲ
simultaneous, simultaneously