ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਹੁਚਾਨਾ.


ਕ੍ਰਿ- ਗਿੱਲੇ ਵਸਤ੍ਰ ਨਾਲ ਕਿਸੇ ਵਸਤੂ ਨੂੰ ਪੋਚਣਾ। ੨. ਪੁਚ ਪੁਚ ਸ਼ਬਦ ਨਾਲ ਬੁਲਾਉਣਾ. ਪ੍ਰੇਮ ਪ੍ਰਗਟ ਕਰਨ ਲਈ ਹੋਠਾਂ ਤੋਂ ਚੁੰਮਣ ਦੀ ਧੁਨੀ ਕਰਨੀ. "ਜਿਉ ਕਾਪੁਰਖ ਪੁਚਾਰੈ ਨਾਰੀ." (ਗਉ ਮਃ ੫) ੩. ਝੂਠੀ ਵਡਿਆਈ ਅਤੇ ਖੁਸ਼ਾਮਦ ਕਰਨੀ.


ਸੰ. पृच्छा- ਪ੍ਰਿੱਛਾ. ਸੰਗ੍ਯਾ- ਸਵਾਲ. ਪ੍ਰਸ਼ਨ. "ਆਗੈ ਪੁਛ ਨ ਹੋਵਈ." (ਸੂਹੀ ਮਃ ੧) ੨. ਦੇਖੋ, ਪੁੱਛ.


ਦੇਖੋ, ਪੁਛ। ੨. ਪੂਛ. ਦੁਮ. ਦੇਖੋ, ਪੁੰਛ ੧. "ਪੁੱਛ ਸਟਕਾਰੀ." (ਗੁਪ੍ਰਸੂ) ੩. ਪ੍ਰੋਕ੍ਸ਼੍‍ਣ (ਧੌਣ) ਦੀ ਥਾਂ ਭੀ ਪੁੱਛ ਸ਼ਬਦ ਆਇਆ ਹੈ. "ਮੁਖੰ ਪੁੱਛਲ੍ਯੋ ਕੁੰਭਕਾਨੰ ਕਰੂਰੰ." (ਰਾਮਾਵ) ਕ੍ਰੋਧੀ ਕੁੰਭਕਾਨ ਨੇ ਪਾਣੀ ਨਾਲ ਮੂੰਹ ਧੋਲੀਤਾ.