ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਚਨਕਦ. "ਜੋ ਮਰਿ ਜੰਮੈ ਸੁ ਕਚੁ ਨਿਕਚੁ." (ਵਾਰ ਆਸਾ)
ਵਾ- ਕਚ (ਕੇਸ) ਉਪਾੜਕੈ (ਪੁੱਟਕੇ). "ਸਿਰੋ ਕਚੁਪਾਰਕੈ." (ਚਰਿਤ੍ਰ ੧੫੦)
ਵਿ- ਕੱਚਾ. "ਮਨਮੁਖ ਰੰਗ ਕਸੁੰਭ ਹੈ ਕਚੂਆ." (ਮਾਲੀ ਮਃ ੪) ੨. ਕੰਚਰੰਗਾ. ਕੰਚਈ। ੩. ਦੇਖੋ, ਕੰਚੂਆ.
ਸੰ. ਕਚੂਰ. ਸੰਗ੍ਯਾ- ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet.
ਸੰਗ੍ਯਾ- ਇੱਕ ਪ੍ਰਕਾਰ ਦੀ ਪੂਰੀ, ਜਿਸ ਦੀ ਤਹਿ ਅੰਦਰ ਪੀਠੀ ਆਦਿਕ ਦੇ ਕੇ ਘੀ ਵਿੱਚ ਤਲਦੇ ਹਨ. ਇਸ ਦਾ ਮੂਲ ਘ੍ਰਿਤਚੌਰੀ (ਘੀ ਚੁਰਾਉਣ ਵਾਲੀ) ਹੈ.
ਦੇਖੋ, ਕਛੁ। ੨. ਦੇਖੋ, ਕੱਛ। ੩. ਕੱਛਪ. ਕੱਛੂ. ਦੇਖੋ, ਕੱਛਪ ਅਵਤਾਰ.
estimate of yield from standing crop; also ਕਣਕੱਛ
leer; sideways glance, looking askance