ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਿਲਾ ਹੁਸ਼ਿਆਰਪੁਰ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੧੩ ਮੀਲ ਪੂਰਵ ਹੈ. ਖੇੜਾ ਕਲਮੋਟ ਨੂੰ ਫ਼ਤੇ ਕਰਕੇ ਸ਼੍ਰੀ ਗੂਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਕੁਝ ਕਾਲ ਠਹਿਰੇ ਹਨ. ਪਿੰਡ ਦੇ ਨਾਲ ਹੀ ਪੱਛਮ ਵੱਲ ਮੰਜੀ ਸਾਹਿਬ ਹੈ.


ਵਿ- ਗੱਦੀ ਉੱਪਰ ਬੈਠਣ ਵਾਲਾ। ੨. ਸੰਗ੍ਯਾ- ਰਾਜਾ। ੩. ਕਿਸੇ ਧਰਮ ਅਸਥਾਨ ਦਾ ਮਹੰਤ.


ਅ਼. [غدوُد] ਗ਼ਦੂਦ. ਸੰਗ੍ਯਾ- ਬਹੁਵਚਨ (ਗ਼ੁੱਦਹ) ਦਾ. ਗਿਲਟੀਆਂ. ਫੋੜੇ. "ਮਲੇਰਿਯਨ ਮੇ ਥੋ ਬਡੋ ਗਦੂਦ." (ਪ੍ਰਾਪੰਪ੍ਰ) ਭਾਵ- ਦਿਲ ਵਿੱਚ ਚੋਭ.


ਸੰਗ੍ਯਾ- ਰੂਈ ਆਦਿਕ ਨਾਲ ਭਰਿਆ ਹੋਇਆ ਮੋਟਾ ਵਸਤ੍ਰ, ਜੋ ਹੇਠ ਵਿਛਾਈਦਾ ਹੈ. ਗੱਦਾ.