ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਿਣੀ ਗਈ ਹਾਂ. ਸ਼ੁਮਾਰ ਵਿੱਚ ਆਈ ਹਾਂ. "ਨਾਮਿ ਜਿਸੈ ਕੇ ਊਜਲੀ ਤਿਸੁ ਦਾਸੀ ਗਨੀਆ." (ਆਸਾ ਅਃ ੫) ੨. ਗਿਣਨ ਵਾਲਾ. ਗਣਿਕ.


(ਜਾਪੁ) ਗ਼ਨੀਮਾਂ ਨੂੰ ਸ਼ਿਕਨਿੰਦਹ (ਤੋੜਨ ਵਾਲਾ) ਹੈ. ਵੈਰੀਆਂ ਨੂੰ ਭੰਨਣ ਵਾਲਾ ਹੈ.


ਵਿ- ਗਣਨੀਯ. ਗਣ੍ਯ. ਸ਼ੁਮਾਰ ਦੇ ਲਾਇਕ. "ਸਦੀਵ ਗਨੀਵ ਸੁਹਾਵਨੇ." (ਬਾਵਨ) ੨. ਧਨੀ. ਦੌਲਤਮੰਦ. ਦੇਖੋ, ਗਨੀ ੨.। ੩. ਦੇਖੋ, ਗਨੀਮਤ. "ਗਨੀਵ ਤੇਰੀ ਸਿਫਤਿ, ਸਚੇ ਪਾਤਸਾਹ!" (ਭੈਰ ਮਃ ੫)


ਦੇਖੋ, ਗਣੇਸ.


ਗਣੇਸ਼ (ਗਜਾਨਨ ਦੇਵਤਾ) ਨੂੰ. "ਮੈ ਨ ਗਨੇਸਹਿ ਪ੍ਰਿਥਮ ਮਨਾਊ." (ਕ੍ਰਿਸਨਾਵ)


ਦੇਖੋ, ਗੱਪ.