ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਦਨੰਤਰ.


ਦੇਖੋ, ਤਦਨੰਤਰ.


ਸੰ. तद्घित. ਸੰਗ੍ਯਾ- ਵ੍ਯਾਕਰਣ ਅਨੁਸਾਰ ਇੱਕ ਪ੍ਰਕਾਰ ਦਾ ਪ੍ਰਤ੍ਯਯ, ਜਿਸ ਦੇ ਪੰਜ ਭੇਦ ਹਨ:-#(ੳ) ਅਪਤ੍ਯਵਾਚਕ- ਜਿਸ ਤੋਂ ਔਲਾਦ ਅਥਵਾ ਉਪਾਸਕ ਆਦਿ ਸੰਬੰਧ ਪਾਇਆ ਜਾਵੇ. ਜਿਵੇਂ ਦਸਰਥ ਤੋਂ ਦਾਸ਼ਰਥੀ, ਸ਼ਿਵ ਤੋਂ ਸ਼ੈਵ, ਰਾਮਾਨੰਦ ਤੋਂ ਰਾਮਾਨੰਦੀ ਆਦਿ,#(ਅ) ਕਰਤ੍ਰਿਵਾਚਕ- ਜਿਸ ਤੋਂ ਕਿਸੇ ਕਰਮ ਦੇ ਕਰਤਾ ਦਾ ਬੋਧ ਹੋਵੇ. ਜੈਸੇ- ਗੱਡੀ ਤੋਂ ਗੱਡੀਵਾਨ, ਲਕੜੀ ਤੋਂ ਲਕੜਹਾਰਾ, ਵਣਜ ਤੋਂ ਵਣਜਾਰਾ ਆਦਿ.#(ੲ) ਭਾਵਵਾਚਕ- ਜਿਵੇਂ ਮੂਰਖ ਤੋਂ ਮੂਰਖਪੁਣਾ, ਢੀਠ ਤੋਂ ਢੀਠਾਈ, ਉੱਚੇ ਤੋਂ ਊਚਾਈ, ਕਠੋਰ ਤੋਂ ਕਠੋਰਤਾ ਆਦਿ।#(ਸ) ਊਨਤਾਵਾਚਕ- ਜਿਸ ਤੋਂ ਕਮੀ ਜਾਣੀ ਜਾਵੇ. ਜੈਸੇ- ਖਤ੍ਰੀ ਤੋਂ ਖਤਰੇਟਾ, ਮੁਸਲਿਮ ਤੋਂ ਮੁਸਲਾ ਆਦਿ।#(ਹ) ਗੁਣਵਾਚਕ- ਜਿਸ ਤੋਂ ਗੁਣ ਦਾ ਗਿਆਨ ਹੋਵੇ, ਜਿਵੇਂ- ਮੈਲ ਤੋਂ ਮੈਲਾ, ਠੰਢ ਤੋਂ ਠੰਢਾ, ਗੁਣ ਤੋਂ ਗੁਣਵਾਨ, ਸੁਖ ਤੋਂ ਸੁਖਦਾਇਕ ਆਦਿ.


ਸ. तन्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਤਣਨਾ। ੨. ਸੰਗ੍ਯਾ- ਸੰਤਾਨ. ਔਲਾਦ। ੩. ਧਨ। ੪. ਫ਼ਾ. [تن] ਸੰਗ੍ਯਾ- ਜਿਸਮ. ਦੇਹ ਸ਼ਰੀਰ. "ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾਨਾਉ." (ਸੀ ਮਃ ੧) ੫. ਸੰ. ਤਨਯ. ਪੁਤ੍ਰ. ਸੰਤਾਨ. "ਕੁੰਮੀ ਜਲ ਮਹਿ ਤਨ ਤਿਸੁ ਬਾਹਰਿ." (ਆਸਾ ਧੰਨਾ) ੬. ਪ੍ਰਾ. ਸੰਗ. ਸਾਥ. "ਘਰ ਕੀ ਨਾਰਿ ਉਰਹਿ ਤਨ ਲਾਗੀ." (ਸੂਹੀ ਰਵਿਦਾਸ) "ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦) ੭. ਸੇ. ਤੋਂ. "ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਹੋ." (ਚੌਪਈ)


ਸੰ. ਤਾਡੰਕ ਸੰਗ੍ਯਾ- ਕਰਨਫੂਲ. ਇਸਤ੍ਰੀਆਂ ਦੇ ਕੰਨ ਦਾ ਗਹਿਣਾ. "ਉਪਮਾ ਤਾਹਿ ਤਨਉਰ ਕੀ ਸੂਰਜ ਸੀ ਹੈ ਸੁੱਧ." (ਕ੍ਰਿਸਨਾਵ) "ਕੰਨ ਤਨਉੜੇ ਕਾਮਣੀ." (ਭਾਗੁ)


ਸੰ. ਤਨ੍ਯ. ਪੁਤ੍ਰ. . "ਕਾਹੂੰ ਕੇ ਤਨਈਆ ਹੈਨ" (ਗ੍ਯਾਨ) ੨. ਵਿ- ਤਾਣਨ ਵਾਲਾ। ੩. ਦੇਖੋ, ਤਨੀਆ.


ਅ਼. [تنسیِخ] ਨਸਖ਼ (ਰੱਦ) ਕਰਨ ਦਾ ਭਾਵ. ਖੰਡਨ. ਮਨਸੂਖ਼ ਕਰਨਾ.


ਸੰਗ੍ਯਾ- ਨੈਨਸੁਖ ਜੇਹਾ ਇੱਕ ਬਾਰੀਕ ਵਸਤ੍ਰ, ਜੋ ਪੁਰਾਣੇ ਸਮੇਂ ਅਮੀਰਾਂ ਲਈ ਤਿਆਰ ਹੁੰਦਾ ਸੀ। ੨. ਲਹੌਰ ਨਿਵਾਸੀ ਇੱਕ ਕਵਿ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਸੀ. ਇਸ ਨੇ ਪੰਚਤੰਤ੍ਰ ਦਾ ਹਿੰਦੀ ਭਾਸਾ ਵਿੱਚ ਉਲਥਾ ਕੀਤਾ ਹੈ, ਯਥਾ-#"ਤਨਸੁਖ ਖਤ੍ਰੀ ਬਸੈ ਲਹੌਰ,#ਕਰਮਰੇਖ ਆਯੋ ਥੰਭੌਰ, ×××#ਸੰਮਤ ਸਤ੍ਰਹ ਸੈ ਇਕਤਾਲਿਸ,#ਔਰੰਗਜ਼ੇਬੀ ਸਨ ਸੱਤਾਇਸ,¹#ਹਿਤਚਿਤ ਲਾਇ ਕਥਾ ਅਨੁਸਾਰੀ,#ਬਰਨਤ ਹੀ ਅਤਿ ਲਗੀ ਪਿਆਰੀ, ×××#ਪੰਚਤੰਤ੍ਰ ਇਕ ਗ੍ਰੰਥ ਹੈ ਤਾਂਤੇ ਕਹੀ ਸੁਧਾਰ. ××#ਕਹਿਤ ਕਹਿਤ ਗੁਨ ਹਾਰ੍ਯੋ ਬ੍ਰਹ੍‌ਮਾ,#ਇਕ ਤਿਲ ਤਾਂਕੋ ਮਰਮ ਨ ਪਾਯਾ,#ਸੇਖ ਸਹਸ ਫਨਿ ਨਾਮ ਉਚਾਰਤ,#ਗਨਤ ਗਨਤ ਤਿਹ ਅੰਤ ਨ ਆਯਾ,#ਇੰਦਾਦਿਕ ਸੁਰ ਨਰ ਮੁਨਿ ਜੇਤੇ,#ਹੇਰਤ ਹੇਰਤ ਸਬੈ ਹਿਰਾਯਾ,#ਸੋ ਗੁਰੁ ਗੋਬਿੰਦ ਅੰਤਰਜਾਮੀ,#ਪ੍ਰਗਟ ਦਰਸ ਸੰਗਤਿ ਦਿਖਰਾਯਾ, ×××#ਕਲਿਜੁਗ ਮਾਹਿਂ ਭਯੋ ਗੁਰੁ ਗੋਬਿੰਦ,#ਜਾ ਸਮ ਦੂਸਰ ਔਰ ਨ ਕੋਈ,#ਰਿੱਧਿ ਸਿੱਧਿ ਦੋਊ ਦਰ ਠਾਢੇ,#ਨਿਸ ਬਾਸੁਰ ਤਿਂਹ ਆਗ੍ਯਾ ਜੋਈ,#ਮੁਕਤਿ ਬੰਦ ਆਯਸ ਤਿਹ ਮਾਹੀਂ,#ਤਾਤਕਾਲ ਜੋ ਕਰੈ ਸੁ ਹੋਈ,#ਤਨਸੁਖ ਹੋਇ ਦਰਸ ਦੇਖਤ ਹੀ,#ਦੇਹੁ ਦਰਸ ਦੁਖ ਰਹੈ ਨ ਕੋਈ." ਦੇਖੋ, ਪੰਚਤੰਤ੍ਰ.


ਫ਼ਾ. [تنہا] ਵਿ- ਇਕੱਲਾ. ਏਕਾਕੀ.