ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ध्वज. ਸੰਗ੍ਯਾ- ਨਿਸ਼ਾਨ. ਝੰਡਾ. ਯੁਕ੍ਤਿ- ਕਲਪਤਰੁ ਵਿੱਚ ਲਿਖਿਆ ਹੈ ਕਿ ਧ੍ਵਜ ਦੇ ਅੱਠ ਭੇਦ ਹਨ- ਜਯਾ, ਵਿਜ੍ਯਾ, ਭੀਮਾ, ਚਪਲਾ, ਵੈਜਯੰਤਿਕਾ, ਦੀਰਘਾ, ਵਿਸ਼ਾਲਾ, ਲੋਲਾ. ਜਯਾ ਦਾ ਦੰਡ (ਡੰਡਾ) ਪੰਜ ਹੱਥ ਲੰਮਾ, ਵਿਜਯਾ ਦਾ ਛੀ ਹੱਥ. ਇਸੇ ਤਰਾਂ ਕ੍ਰਮ ਅਨੁਸਾਰ ਲੋਲਾ ਦਾ ੧੨. ਹੱਥ ਦਾ ਡੰਡਾ ਹੋਇਆ ਕਰਦਾ ਹੈ.
ਸੰ. ਧ੍ਵਜਿਨ੍. ਧੁਜਾ. ਵਾਲਾ. ਨਿਸ਼ਾਨ ਵਾਲਾ। ੨. ਸੰਗ੍ਯਾ- ਪਹਾੜ। ੩. ਰਣ. ਸੰਗ੍ਰਾਮ। ੪. ਮੋਰ.
ਧਾਵਤ. ਦੌੜਦਾ. "ਗਹਿ ਗਹਿ ਧਵਤ ਕ੍ਰਿਪਾਨ ਕਟਾਰੇ." (ਚਰਿਤ੍ਰ ੪੦੫)
ਸੰ. ध्वन. ਧਾ- ਸ਼ਬਦ ਕਰਨਾ, ਢਕਣਾ.
ਦੇਖੋ, ਧੁਨਿ ਅਤੇ ਧੁਨੀ। ੨. ਕਾਵ੍ਯ ਅਨੁਸਾਰ ਵ੍ਯਗ੍ਯਾਰਥ. ਦੇਖੋ, ਧੁਨੀ ੪.
ਸੰ. ਵਿ- ਚਿੱਟਾ. ਸਫ਼ੇਦ। ੨. ਸੰਗ੍ਯਾ- ਚਿੱਟਾ ਬੈਲ। ੩. ਪੁਰਾਣਾਂ ਅਨੁਸਾਰ ਉਹ ਬੈਲ, ਜਿਸ ਨੇ ਪ੍ਰਿਥਿਵੀ ਚੁੱਕੀ ਹੋਈ ਹੈ. "ਧਵਲੈ ਉਪਰਿ ਕੇਤਾ ਭਾਰੁ?" (ਜਪੁ) ੪. ਮੁਸ਼ਕ ਕਾਫ਼ੂਰ। ੫. ਚਿੱਟਾ ਕੁਸ੍ਠ. ਫੁਲਵਹਿਰੀ। ੬. ਦੇਖੋ, ਛੱਪਯ ਦਾ ਰੂਪ ੫.
pulsation, palpitation, throbbing, (heart) beat
to pulsate, palpitate, throb, beat