ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

fortnight, lunar fortnight


ਦੇਖੋ, ਪਖਾਰਨ. "ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ." (ਮਾਝ ਮਃ ੫)"ਸੋ ਪਾਖੰਡੀ ਜਿ ਕਾਇਆ ਪਖਾਲੇ."(ਵਾਰ ਰਾਮ ੧. ਮਃ ੧)


ਸੰਗ੍ਯਾ- ਪਕ੍ਸ਼੍‍ਵਾਦ੍ਯ. ਜੋੜੀ ਤਬਲਾ. ਇਸ ਦਾ ਦਹਿਣਾ (ਸੱਜਾ) ਭਾਗ ਸਿਆਹੀ ਵਾਲਾ ਹੁੰਦਾ ਹੈ ਅਤੇ ਬਾਂਏਂ (ਖੱਬੇ) ਨੂੰ ਆਟਾ ਲਾਈਦਾ ਹੈ. ਇਹ ਸਾਜ ਲਯ ਤਾਰ ਠੀਕ ਰੱਖਣ ਵਾਸਤੇ ਵਰਤੀਦਾ ਹੈ. "ਫੀਲੁ ਰਬਾਬੀ ਬਲਦੁ ਪਖਾਵਜ."(ਆਸਾ ਕਬੀਰ) ਦੇਖੋ, ਫੀਲੁ.


ਸੰਗ੍ਯਾ- ਪਖਾਵਜ ਵਜਾਉਣ ਵਾਲਾ. ਜੋੜੀ ਦਾ ਬਜੈਯਾ.


ਦੇਖੋ, ਪਖਾਵਜ. "ਵਾਜਾ ਮਤਿ ਪਖਾਵਜੁ ਭਾਉ." (ਆਸਾ ਮਃ ੧)


ਸੰ. ਉਪਾਖ੍ਯਾਨ. ਸੰਗ੍ਯਾ- ਕਥਾ. ਕਹਾਣੀ. "ਉਪਦੇਸੈਂ ਕਹਿ ਕਹਿ ਪਖ੍ਯਾਨ." (ਗੁਪ੍ਰਸੂ) ੨. ਕਥਾਪ੍ਰਸੰਗ ਵਿੱਚ ਆਈ ਹੋਰ ਕਥਾ. ਕਥਾ ਨਾਲ ਸੰਬੰਧਿਤ ਕਥਾ. ਦਸ਼ਮਗ੍ਰੰਥ ਵਿੱਚ ਅਞਾਣ ਲਿਖਾਰੀ ਨੇ "ਚਰਿਤ੍ਰੋਪਾਖ੍ਯਾਨ" ਦੀ ਥਾਂ "ਪਖ੍ਯਾਨ ਚਰਿਤ੍ਰ" ਪਦ ਲਿਖਦਿੱਤਾ ਹੈ.


ਵਿ- ਪਕ੍ਸ਼੍‍ (ਪੱਟੀ) ਧਾਰਨ ਵਾਲੀ. ਵਾਲਾਂ ਦੀ ਪੱਟੀ ਮੱਥੇ ਪੁਰ ਸਿੰਗਾਰਨ ਵਾਲੀ. ਦੇਖੋ, ਪਕ੍ਸ਼੍‍ ੯. "ਕਰਿ ਸੀਗਾਰੁ ਬਹੈ ਪਖਿਆਰੀ." (ਗੌਂਡ ਕਬੀਰ)


to support, side with, espouse, plump for


gunny cloth spread on the sides of a cart to increase its loading capacity