ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੋਕਾਂ ਦਾ ਪਿਆਰਾ. ਸਭ ਨਾਲ ਪਿਆਰ ਰੱਖਣ ਵਾਲਾ। ੨. ਸੰਗ੍ਯਾ- ਧਣੀਆਂ। ੩. ਸੁਹਾਂਜਨੇ ਦਾ ਬਿਰਛ। ੪. ਗੁਰੂ ਨਾਨਕਦੇਵ.


ਫ਼ਾ. [جنب] ਇੱਕ ਨਗਰ, ਜਿੱਥੇ ਪੁਰਾਣੇ ਸਮੇਂ ਬਹੁਤ ਉਮਦਾ ਤਲਵਾਰਾਂ ਬਣਦੀਆਂ ਸਨ. ਹੁਣ ਇਹ ਆਰਮੇਨੀਆ ਵਿੱਚ ਹੈ ਦੇਖੋ, ਜਨਬੀ.


[جنبی] ਜਨਬ ਦਾ ਵਸਨੀਕ। ੨. ਜਨਬ ਦੀ ਬਣੀ ਹੋਈ ਤਲਵਾਰ. ਦੇਖੋ, ਜਨਬ. "ਸੈਫ ਸਰਰੋਹੀ ਜਾਤਿ ਜਨੱਬੀ." (ਗੁਪ੍ਰਸੂ)


ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ.


ਦੇਖੋ, ਜਨਮਾਸ੍ਟਮੀ. "ਜਨਮਅਸਟਮੀ ਕੋ ਦਿਨ ਆਵਾ." (ਗੁਪ੍ਰਸੂ)


ਸੰਗ੍ਯਾ- ਜੀਵਨਵ੍ਰਿੱਤਾਂਤ. ਸਵਾਨਿਹ਼. ਉਮਰੀ. Biography । ੨. ਸ਼੍ਰੀ ਗੁਰੂ ਨਾਨਕ ਦੇਵ ਦੇ ਜੀਵਨ ਦੀ ਕਥਾ. ਗੁਰੂ ਨਾਨਕਸਾਹਿਬ ਦੀਆਂ ਅਨੇਕ ਜਨਮਸਾਖੀਆਂ ਵੇਖੀਆਂ ਜਾਂਦੀਆਂ ਹਨ, ਪਰ ਪ੍ਰਸਿੱਧ ਦੋ ਹਨ. ਇੱਕ ਭਾਈ ਬਾਲੇ ਵਾਲੀ, ਦੂਜੀ ਭਾਈ ਮਨੀ ਸਿੰਘ ਜੀ ਦੀ. ਸ੍ਵਾਰਥੀ ਲੋਕਾਂ ਨੇ ਇਨ੍ਹਾਂ ਦੇ ਅਸਲ ਰੂਪ ਨਹੀਂ ਰਹਿਣ ਦਿੱਤੇ. ਬਹੁਤ ਪ੍ਰਸੰਗ ਘਟਾ ਵਧਾ ਕੇ ਗ੍ਰੰਥ ਵਿਗਾੜ ਛੱਡੇ ਹਨ. ਦੇਖੋ, ਮਕਾਲਿਫ਼ Macauliffe ਸਾਹਿਬ ਦੀ ਸਨ ੧੮੮੫ ਵਿੱਚ ਗੁਲਸ਼ਨ ਪੰਜਾਬ ਪ੍ਰੈਸ ਰਾਵਲਪਿੰਡੀ ਵਿੱਚ ਛਪਵਾਈ ਜਨਮਸਾਖੀ ਦੀ ਭੂਮਿਕਾ.