ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਰ੍‍ਤ (कर्त ) ਨਾਉਂ ਹੈ ਵਿਭਾਗ (ਵੰਡ) ਦਾ, ਉਸ ਦੀ ਵੈਰਣ ਨਦੀ. ਨਦੀ ਦੇਸ਼ਾਂ ਅਤੇ ਪਿੰਡਾਂ ਦੀ ਹੱਦਾਂ ਨੂੰ ਮਿਟਾ ਦਿੰਦੀ ਹੈ. "ਕ੍ਰਤਅਰਣੀ ਪਦ ਆਦਿ ਕਹਿ ਜਾਚਰਨਾਥ ਉਚਾਰ। ਸਤ੍ਰੁ ਉਚਰ ਕਰ ਤੁਪਕ ਕੇ ਲੀਜੋ ਨਾਮ ਸੁਧਾਰ." (ਸਨਾਮਾ) ਪਹਿਲੇ ਨਦੀ ਕਹੋ, ਉਸ ਤੋਂ ਜਾ (ਪੈਦਾ ਹੋਇਆ) ਘਾਸ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ਼.


ਦੇਖੋ, ਕਰਤਵਯ.


ਸੰ. ਸੰਗ੍ਯਾ- ਯਗ੍ਯ। ੨. ਸੰਕਲਪ. ਇੱਛਾ। ੩. ਵਿਵੇਕ. ਵਿਚਾਰ। ੪. ਜੀਵਾਤਮਾ। ੫. ਵਿਸਨੁ। ੬. ਪੁਰਾਣਾਂ ਅਨੁਸਾਰ ਇੱਕ ਰਿਖੀ, ਜੋ ਬ੍ਰਹਮਾ ਦੇ ਹੱਥਾਂ ਵਿੱਚੋਂ ਪੈਦਾ ਹੋਇਆ ਲਿਖਿਆ ਹੈ. ਇਸ ਦਾ ਵਿਆਹ ਕਰਦਮ ਦੀ ਪੁਤ੍ਰੀ ਕ੍ਰਿਯਾ ਨਾਲ ਹੋਇਆ ਹੈ ਜਿਸ ਤੋਂ ਸੱਠ ਹਜ਼ਾਰ ਵਾਲਖਿਲ੍ਯ ਰਿਖਿ ਪੈਦਾ ਹੋਏ। ੭. ਕ੍ਰਿਸਨ ਜੀ ਦਾ ਇੱਕ ਪੁਤ੍ਰ.


ਸੰ. ਕਰ੍‍ਮ. ਕ੍ਰਿਯਾ. "ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ." (ਗਉ ਨਾਮਦੇਵ) ੨. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. ੩. ਤਰਤੀਬ. ਸਿਲਸਿਲਾ. ਪ੍ਰਣਾਲੀ। ੪. ਅ਼ਮਲ. ਅਭ੍ਯਾਸ. "ਮਨ ਬਚ ਕ੍ਰਮ ਹਰਿਗੁਣ ਨਹਿ ਗਾਏ." (ਧਨਾ ਮਃ ੯) ੫. ਦੇਖੋ, ਯਥਾਕ੍ਰਮ.