ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

place where ਨਗਾਰਾ is kept and beaten


one appointed to beat ਨਗਾਰਾ


same as ਧੌਂਸਾ , large kettle-drum


ਰਿਆਸਤ ਪਟਿਆਲਾ, ਤਸੀਲ ਥਾਣਾ ਘਨੌਰ ਦਾ ਇੱਕ ਪਿੰਡ "ਜੰਡ ਮਘੌਲੀ" ਹੈ, ਇਸ ਤੋਂ ਪੱਛਮ ਉੱਤਰ ਇੱਕ ਮੀਲ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਲੰਮੇ ਕਮਰੇ ਦੀ ਸ਼ਕਲ ਦਾ ਬਣਿਆ ਹੋਇਆ ਹੈ. ਪਾਸ ਕੁਝ ਰਹਾਇਸ਼ੀ ਮਕਾਨ ਹਨ. ੧੦੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਲੋੜ੍ਹੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਸੰਭੂ ਤੋਂ ਦੱਖਣ ਪੱਛਮ ਤਿੰਨ ਮੀਲ ਦੇ ਕ਼ਰੀਬ ਘਨੌਰ ਵਾਲੀ ਕੱਚੀ ਸੜਕ ਦੇ ਕਿਨਾਰੇ ਹੈ। ੨. ਦੇਖੋ, ਨਿਥਾਣਾ.


ਸੰਗ੍ਯਾ- ਤਾਗੇ ਵਿੱਚ ਪਰੋਤੇ ਕਾਗ਼ਜ ਆਦਿ ਦੀ ਤਹਿ। ੨. ਨਾਥਤ੍ਵ. ਪ੍ਰਭੁਤਾ. "ਆਪਿ ਨਾਥੁ ਨਥੀ ਸਭ ਜਾਂਕੀ." (ਮਾਰੂ ਸੋਲਹੇ ਮਃ ੧) ੩. ਨੱਥੀ ਹੋਈ.


ਵਿ- ਨੱਥਣ ਵਾਲਾ. ਨਕੇਲ ਪਾਉਣ ਵਾਲਾ. "ਕਾਲੀਨਥੀਆ ਪ੍ਰਿਥਮ ਕਹਿ." (ਸਨਾਮਾ)


ਇਹ ਅਲਮਸਤ ਉਦਾਸੀ ਸਾਧੁ ਦਾ ਛੋਟਾ ਚੇਲਾ ਖੁਲਾਸਾ ਫਕੀਰ ਸੀ. ਗੁਰੂ ਹਰਿਰਾਇ ਸਾਹਿਬ ਜੀ ਦੇ ਹੁਕਮ ਨਾਲ ਢਾਕੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰਦਾ ਸੀ ਅਤੇ ਸਤਿਗੁਰਾਂ ਲਈ ਢਾਕੇ ਦੀ ਮਲਮਲ ਉੱਤਮ ਬਣਵਾਕੇ ਭੇਜਿਆ ਕਰਦਾ ਸੀ. ਜਦ ਨੌਵੇਂ ਸਤਿਗੁਰੂ ਢਾਕੇ ਗਏ ਤਦ ਇਹ ਸੇਵਾ ਵਿੱਚ ਹਾਜਿਰ ਰਿਹਾ. "ਭਾਈ ਨੱਥਾ ਭਾਖਹਿਂ ਨਾਮ। ਢਾਕੇ ਬਿਖੇ ਬਸਹਿ ਸੁਭ ਧਾਮ." (ਗੁਪ੍ਰਸੂ)#ਭਾਈ ਨੱਥਾ ਜੀ ਦਾ ਨਾਮ ਨੱਥਾਰਾਮ ਭੀ ਹੈ. ਉਦਾਸੀ ਸੰਤਾਂ ਵਿੱਚ ਨੱਥਾਰਾਮ ਜੀ ਦੀ ਮਾਤ੍ਰਾ ਪ੍ਰੇਮ ਨਾਲ ਪੜ੍ਹੀ ਜਾਂਦੀ ਹੈ. ਮਾਤ੍ਰਾ ਦਾ ਕੁਝ ਪਾਠ ਇਹ ਹੈ:-#"ਓਅੰ ਗੁਰੂ ਜੀ ਦੰਘ ਜਗੋਟਾ ਕਮਰ ਜੰਜੀਰ। ਖੌਫ ਕੀ ਖਫਨੀ ਸੁਰਤ ਕੇ ਤੀਰ। ਐਸਾ ਜੋਗੀ ਕਭੀ ਨ ਆਇਆ। ਊਚੇ ਚੜ੍ਹਕੇ ਨਾਦ ਬਜਾਇਆ। ਕਮਰ ਕਛੋਟੀ ਕਸਕਰ ਧਾਰਾ। ਬਿੰਦੂਆ ਭਾਵ ਨ ਸੁਪਨੇ ਡਾਰਾ। ਸੰਜਮ ਕਰ ਅਤਿ ਜਪ ਤਪ ਕੀਨਾ। ਸਿੱਧ ਭਏ ਪਰਮਾਤਮ ਚੀਨਾ। ਜਟਾ ਮੁਕਤਿ ਸਮ ਥਿਗਲੀ ਧਾਰੀ। ਗੁਰੂ ਕੀ ਆਗ੍ਯਾ ਲਗੀ ਪਿਆਰੀ। ××× ਸਤਿਗੁਰ ਜੀ ਜਬ ਆਗ੍ਯਾ ਦੀਨਾ। ਢਾਕਾ ਦੇਸ਼ ਰਵਾਨਾ ਕੀਨਾ। ਨਿਸ ਦਿਨ ਰਹੋਂ ਨਾਮ ਲਿਵ ਲਾਈ। ਨੌਵਸ ਗੁਰ ਕੇ ਦਰਸਨ ਪਾਈ." ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਭਾਈ ਅਬਦੁੱਲਾ ਨਾਲ ਮਿਲਕੇ ਜੰਗ ਦੀਆਂ ਵਾਰਾਂ ਗਾਉਣ ਵਾਲਾ ਢਾਡੀ.


ਦੇਖੋ, ਨੱਥਾ ਭਾਈ ੧.