nan
ਅ਼. [اعرابی] ਅਅ਼ਰਾਬੀ. ਅ਼ਰਬ ਦੇ ਰਹਿਣ ਵਾਲੇ ਬੱਦੂ ਲੋਕ. "ਕੇਊ ਠੱਟੇ ਭੱਖਰੀ ਇਰਾਨੀ ਅਹੁਰੇਵੀ ਮਿਲ ਕੇਊ ਕਾਸ਼ਮੀਰੀ ਜਿਨ ਬੋਲਨ ਪਛਾਨੀਐ." (ਗੁਪ੍ਰਸੂ)
ਦੇਖੋ, ਅਹੁਟਨਾ. "ਸੋ ਛਿਨ ਲਿਖ ਲੈ ਦਾਸ ਅਹੂਟਾ" (ਗੁਵਿ ੬) ਦਾਸ ਵਾਪਿਸ ਆਇਆ.
ਦੇਖੋ, ਆਹੁਤੀ.
nan
ਅਸ੍ਤਿ. ਹੈ। ੨. ਵ੍ਯ- ਸੰਬੋਧਨ. "ਅਹੇ ਅਨੰਤਾ." (ਸ੍ਰੀ ਰਵਿਦਾਸ) ੩. ਹਏ (ਵਿਨਾਸ਼) ਦੀ ਥਾਂ ਭੀ ਇੱਕ ਥਾਂ ਅਹੇ ਸ਼ਬਦ ਆਇਆ ਹੈ, ਯਥਾ- "ਸਿਮਰਤ ਨਾਮ ਕੋਟਿ ਜਤਨ ਭਏ। ਸਾਧੁ ਸੰਗ ਮਿਲਿ ਹਰਿਗੁਣ ਗਾਏ, ਜਮਦੂਤਨ ਕੋ ਤ੍ਰਾਸ ਅਹੇ." (ਬਿਲਾ ਮਃ ੫) ੪. ਅ (ਨਾ) ਹੇ (ਹੈ). ਨਹੀਂ ਹੈ.
ਸੰਗ੍ਯਾ- ਅਹੀਸ਼. ਸਰਪਰਾਜ. ਸ਼ੇਸਨਾਗ. "ਜੇ ਨਰ ਗ੍ਰਸੇ ਕਲੂਖ ਅਹੇਸ." (ਨਾਪ੍ਰ)
ਵਿ- ਹੇਹਾ (ਮੈਥੁਨਇੱਛਾ) ਰਹਿਤ. ਜਿਤੇਂਦ੍ਰੀ. ਜਤੀ. "ਅਹੇਹ ਹੇਹੇ." (ਰਾਮਾਵ) ਜਤੀਆਂ ਨੂੰ ਇਸਤ੍ਰੀਆਂ ਨੇ ਕਾਮੀ ਬਣਾ ਦਿੱਤਾ.
nan
ਸੰ. ਆਖੇਟ. ਸੰਗ੍ਯਾ- ਸ਼ਿਕਾਰ. ਮ੍ਰਿਗਯਾ. "ਅਹੇਰਾ ਪਾਇਓ ਘਰ ਕੈ ਗਾਇ." (ਭੈਰ ਮਃ ੫)
nan
ਸੰ. ਆਖੇਟੀ. ਵਿ- ਸ਼ਿਕਾਰ ਕਰਨ ਵਾਲਾ. ਸ਼ਿਕਾਰੀ. "ਕਾਲ ਅਹੇਰੀ ਫਿਰੈ ਬਧਿਕ ਜਿਉ." (ਧਨਾ ਕਬੀਰ) ੨. ਸੰਗ੍ਯਾ- ਇੱਕ ਖ਼ਾਸ ਜਾਤੀ, ਜਿਸ ਦੀ ਇਹ ਸੰਗ੍ਯਾ ਸ਼ਿਕਾਰ ਕਰਕੇ ਹੀ ਹੋਈ ਹੈ. ਹੇੜੀ.