ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਹ੍ਨੁ ਦੀ ਪੁਤ੍ਰੀ ਗੰਗਾ. ਦੇਖੋ, ਜਨ੍ਹ. ਹਰਿਵੰਸ਼ ਵਿੱਚ ਕਥਾ ਹੈ ਕਿ ਇੱਕ ਵਾਰ ਗੰਗਾ ਜਨ੍ਹੁ ਨੂੰ ਪਤੀ ਬਣਾਉਣ ਲਈ ਗਈ, ਪਰ ਜਹੁ ਨੇ ਉਸ ਦੀ ਇੱਛਾ ਪੂਰੀ ਨਾ ਕੀਤੀ, ਇਸ ਪੁਰ ਕ੍ਰੋਧ ਵਿੱਚ ਆਕੇ ਗੰਗਾ ਨੇ ਜਦ ਜਹ੍ਨੁ ਦਾ ਆਸ਼੍ਰਮ ਡੁਬੋਣਾ ਚਾਹਿਆ ਤਾਂ ਜਹ੍ਨੁ ਨੇ ਗੰਗਾ ਪੀ ਲਈ. ਫੇਰ ਰਿਖੀਆਂ ਕਹਿਣ ਪੁਰ ਸ਼ਰੀਰ ਵਿੱਚੋਂ ਕੱਢੀ, ਇਸ ਲਈ ਗੰਗਾ ਦਾ ਨਾਮ ਜਨ੍ਹੁਸੁਤਾ ਅਤੇ ਜਾਨ੍ਹਵੀ ਹੋਇਆ.#ਰਾਮਾਇਣ ਅਤੇ ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਰਾਜਾ ਭਗੀਰਥ ਆਪਣੇ ਪਿਤਰਾਂ ਦੇ ਉੱਧਾਰ ਵਾਸਤੇ ਗੰਗਾ ਲੈ ਜਾ ਰਿਹਾ ਸੀ, ਤਦ ਜਨ੍ਹ ਯਗ੍ਯ ਕਰ ਰਿਹਾ ਸੀ. ਜਦ ਗੰਗਾ ਨੇ ਯਗ੍ਯਸ਼ਾਲਾ ਡੁਬੋ ਦਿੱਤੀ, ਤਦ ਗ਼ੁੱਸੇ ਵਿੱਚ ਆਕੇ ਜਹ੍ਨੁ ਨੇ ਗੰਗਾ ਪੀਲਈ. ਭਗੀਰਥ ਦੀ ਪ੍ਰਾਰਥਨਾ ਪੁਰ ਜਨ੍ਹੁ ਨੇ ਗੰਗਾ ਨੂੰ ਕੰਨ ਦੇ ਰਸਤੇ ਸ਼ਰੀਰ ਤੋਂ ਬਾਹਰ ਕੱਢਿਆ, ਤਦ ਜਨ੍ਹੁਸੁਤਾ ਨਾਮ ਹੋਇਆ.#ਭਾਗਲਪੁਰ ਦੇ ਪੱਛਮ, ਸੁਲਤਾਨਗੰਜ (E. I. Ry. ) ਪਾਸ ਜਨ੍ਹੁ ਦਾ ਆਸ਼੍ਰਮ ਵੇਖਿਆ ਜਾਂਦਾ ਹੈ.


ਸੰ. जप् ਧਾ- ਜਪਨਾ, ਮਨ ਵਿੱਚ ਕਹਿਣਾ। ੨. ਸੰਗ੍ਯਾ- ਮੰਤ੍ਰਪਾਠ. "ਜਪਹੀਨ ਤਪਹੀਨ ਕੁਲਹੀਨ ਕਰਮਹੀਨ." (ਗਉ ਨਾਮਦੇਵ) ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ-#(ੳ) ਵਾਚਿਕ, ਜੋ ਸਪਸ੍ਟ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ. (ਅ) ਉਪਾਂਸ਼ੁ, ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ.#(ੲ) ਮਾਨਸ, ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ.¹#ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਜੁਦੇ ਜੁਦੇ ਫਲ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈਕੇ "ਸਰਧਾਪੂਰਕ" ਪੁਸ੍ਤਕ ਵਿੱਚ ਭੀ ਕੀਤੀ ਹੈ। ੩. ਉਹ ਮੰਤ੍ਰ ਅਥਵਾ ਵਾਕ, ਜਿਸ ਦਾ ਜਪ ਕੀਤਾ ਜਾਵੇ। ੪. ਦੇਖੋ, ਜਪੁ ਅਤੇ ਜਪੁਜੀ.


ਜਪਦਾ. "ਨਾਮੁ ਨ ਜਪਈ ਕਿਉ ਸੁਖ ਪਾਵੈ?" (ਮਾਰੂ ਅਃ ਮਃ ੧)


ਜਪਦਾ. "ਹਰਿ ਕਾ ਨਾਮ ਨ ਜਪਸਿ ਗਵਾਰਾ." (ਸੋਰ ਕਬੀਰ) ੨. ਜਪੇਗਾ.