ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛੋਟਾ ਟੋਪ. ਕੁਲਾਹ। ੨. ਮਸਾਲੇਦਾਰ ਬੰਦੂਕ਼ ਦੀ ਟੋਪੀ, ਜਿਸ ਵਿੱਚ ਐਸਾ ਮਸਾਲਾ ਲੱਗਾ ਹੁੰਦਾ ਹੈ ਜੋ ਘੋੜਾ ਬਰਸਣ ਤੋਂ ਅੱਗ ਦੇ ਦਿੰਦਾ ਹੈ. Gun- cap.


ਸੰਗ੍ਯਾ- ਤੋਯ (ਪਾਣੀ) ਦੀ ਹੈ ਆਭਾ (ਸ਼ੋਭਾ) ਜਿਸ ਵਿੱਚ, ਛੱਪੜ- ਛਪੜੀ. ਕੱਚਾ ਤਾਲ. ਤਲਾਈ. "ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਪਿਤਰਾਂ ਦੇ ਪੂਜਣ ਲਈ ਬਣਾਇਆ ਹੋਇਆ ਤਾਲ, ਜਿਸ ਵਿੱਚੋਂ ਹਰ ਵਰ੍ਹੇ ਖ਼ਾਸ ਦਿਨ ਹਿੰਦੂ ਪਰਿਵਾਰ ਦੇ ਲੋਕ ਮਿੱਟੀ ਕੱਢਦੇ ਹਨ. "ਜੋਧ ਜਠੇਰੇ ਮੰਨੀਅਨ ਸਤੀਆਂ ਸਉਤ ਟੋਭੜੀ ਟੋਏ." (ਭਾਗੁ) "ਮੜ੍ਹੀ ਟੋਭੜੀ ਮਠ ਅਰੁ ਗੋਰ। ਇਨਹੁ ਨ ਸੇਵਹੁ ਸਭ ਦਿਹੁ ਛੋਰ." (ਗੁਪ੍ਰਸੂ)


ਦੇਖੋ, ਟੋਂਬੂ.


ਦੇਖੋ, ਟੋਆ.


ਸੰਗ੍ਯਾ- ਗਤਿ. ਚਾਲ. ਤੋਰ। ੨. ਚੂੰਡ. ਤਲਾਸ਼. ਟੋਲ। ੩. ਲੰਮਾ ਅਤੇ ਪਤਲਾ ਟਾਹਣਾ. ਬੱਲੀ। ੪. ਟੋਰਨਾ ਕ੍ਰਿਯਾ ਦਾ ਅਮਰ. ਜਿਵੇਂ- ਗੱਡੀ ਟੋਰ.