ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [درمان] ਸੰਗ੍ਯਾ- ਇਲਾਜ. ਉਪਾਉ। ੨. ਰੋਗ ਦੂਰ ਕਰਨ ਦਾ ਸਾਧਨ.


ਫ਼ਾ. [درماندہ] ਵਿ- ਦੀਨ. ਆ਼ਜਿਜ਼। ੨. ਥੱਕਿਆ ਹੋਇਆ. "ਦਰਮਾਂਦੇ ਠਾਢੇ ਦਰਬਾਰਿ." (ਬਿਲਾ ਕਬੀਰ)


ਦੇਖੋ, ਦਰਮਯਾਨ.


ਫ਼ਾ. [دریا] ਸੰਗ੍ਯਾ- ਜਲ ਦਾ ਵਹਿਂਦਾ ਪ੍ਰਵਾਹ. ਨਦ. ਨਦੀ। ੨. ਸਮੁੰਦਰ. ਸਾਗਰ.


ਵਿ- ਦਰਯਾ (ਦਰਿਆ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਇੱਕ ਰੇਸ਼ਮੀ ਵਸਤ੍ਰ। ੩. ਦੇਖੋ, ਦਰਿਆਈ.


ਅਫ਼ਰੀਕ਼ਾ ਦੇਸ਼ ਦਾ ਇੱਕ ਘੋੜਾ, ਜਿਸ ਦਾ ਸ਼ਰੀਰ ਗੈਂਡੇ ਜੇਹਾ ਹੁੰਦਾ ਹੈ. ਇਹ ਦਰਯਾ ਦੀ ਦਲਦਲ ਅਤੇ ਕਿਨਾਰੇ ਦੀਆਂ ਝਾੜੀਆਂ ਵਿੱਚ ਰਹਿਂਦਾ ਹੈ. Hippopotamus । ੨. ਪੁਰਾਣੇ ਗ੍ਰੰਥਾਂ ਵਿੱਚ ਇੱਕ ਕਲਪਿਤ ਘੋੜਾ ਮੰਨਿਆ ਹੈ, ਜੋ ਬਹੁਤ ਸੁੰਦਰ ਅਤੇ ਚਾਲਾਕ ਹੁੰਦਾ ਹੈ. ਕਵੀਆਂ ਦਾ ਖ਼ਿਆਲ ਹੈ ਕਿ ਊਚੈਃ ਸ਼੍ਰਵਾ ਘੋੜਾ, ਜੋ ਸਮੁੰਦਰ ਰਿੜਕਨ ਸਮੇਂ ਨਿਕਲਿਆ ਸੀ, ਦਰਯਾਈ ਘੋੜੇ ਉਸ ਦੀ ਨਸਲ ਹਨ.


ਫ਼ਾ. ਵਿ- ਉਦਾਰ. ਦਾਨੀ.


ਸਿੰਧ ਅਤੇ ਬਲੋਚਿਸਤਾਨ ਵਿੱਚ ਇੱਕ ਫ਼ਿਰਕ਼ਾ, ਜੋ ਉਡੇਰੋਲਾਲ ਦਾ ਉਪਾਸਕ ਹੈ. ਇਹ ਕਥਾ ਪ੍ਰਚਲਿਤ ਹੈ ਕਿ ਸਿੰਧੁ ਨਦ ਵਿੱਚੋਂ ਉਡੇਰੋ ਲਾਲ ਨਾਮੇ ਬਾਲਕ ਪੈਦਾ ਹੋਇਆ, ਜਿਸ ਦੇ ਨਾਮ ਪੁਰ ਇੱਕ ਨਗਰ ਆਬਾਦ ਹੈ. ਉੱਥੇ ਉਡੇਰੋਲਾਲ ਦਾ ਮੰਦਿਰ ਹੈ, ਜਿਸ ਨੂੰ ਹਿੰਦੂ ਮੁਸਲਮਾਨ ਦੋਵੇਂ ਮੰਨਦੇ ਹਨ, ਅਰ ਆਪਣੇ ਆਪਣੇ ਮਤ ਦਾ ਪੀਰ ਕਲਪਦੇ ਹਨ. ਇਸ ਪੀਰ ਦੇ ਨਾਮ ਸ਼ੇਖ਼ ਤਾਹਿਰ, ਖ਼੍ਵਾਜਾ ਖ਼ਿਜਰ ਅਤੇ ਜਿੰਦਹਪੀਰ ਭੀ ਹਨ.