ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

(ਸੰ. तम्. ਧਾ- ਸਾਹ ਘੁੱਟੇ ਜਾਣਾ, ਥਕ ਜਾਣਾ, ਘਬਰਾਉਣਾ) ਸੰਗ੍ਯਾ- ਤਮੋਗੁਣ. "ਰਜ ਤਮ ਸਤ ਕਲ ਤੇਰੀ ਛਾਇਆ." (ਮਾਰੂ ਸੋਲਹੇ ਮਃ ੧) ੨. ਅੰਧਕਾਰ. ਅੰਧੇਰਾ. "ਤਮ ਅਗਿਆਨ ਮੋਹਤ ਘੂਪ." (ਬਿਲਾ ਅਃ ਮਃ ੧) ੩. ਪਾਪ. "ਅਗਿਆਨ ਬਿਨਾਸਨ ਤਮ ਹਰਨ." (ਮਾਝ ਦਿਨਰੈਣ) ੪. ਕ੍ਰੋਧ। ੫. ਅਗ੍ਯਾਨ। ੬. ਨਰਕ। ੭. ਕਾਲਿਸ. ਸ਼੍ਯਾਮਤਾ. "ਤਮ ਸੰਸਾਰੁ ਚਰਨ ਲਗਿ ਤਰੀਐ." (ਮੁੰਦਾਵਣੀ ਮਃ ੫) ੮. ਪ੍ਰਤ੍ਯ- ਅਤ੍ਯੰਤ ਹੀ. ਬਹੁਤ ਵਧਕੇ. ਇਹ ਪਦਾਂ ਦੇ ਅੰਤ ਵਰਤੀਦਾ ਹੈ. ਜਿਵੇਂ- ਪ੍ਰਿਯਤਮ. Superlative degree. ਮੁਕਾਬਲਾ ਕਰੋ ਅ਼ਰਬੀ ਸ਼ਬਦ ਅਤੱਮ ਨਾਲ.

ਅੰਧਕਾਰ ਦਾ ਵੈਰੀ ਸੂਰਯ। ੨. ਪ੍ਰਕਾਸ਼.

ਵਿ- ਅੰਧਤਮ. ਅਤ੍ਯੰਤ ਹੀ ਅੰਧੇਰੇ ਵਾਲਾ. "ਤਮਅੰਧ ਕੂਪ ਤੇ ਉਧਾਰੈ ਨਾਮੁ." (ਗਉ ਛੰਤ ਮਃ ੫) ਅੰਧਤਮ ਕੂਪ ਤੇ.

ਸੰ. तमस्. ਸੰਗ੍ਯਾ- ਤਮੋਗੁਣ। ੨. ਅੰਧਕਾਰ. ਹਨ੍ਹੇਰਾ.

ਸੰ. ਸੰਗ੍ਯਾ- ਇੱਕ ਨਦੀ, ਜੋ ਗੜ੍ਹਵਾਲ ਰਾਜ ਤੋਂ ਨਿਕਲਕੇ ਸਰਮੌਰ ਦੀ ਹੱਦ ਪਾਸ ਜਮਨਾ ਵਿੱਚ ਮਿਲਦੀ ਹੈ। ੨. ਔਧ ਦੇ ਇਲਾਕੇ ਸਰਯੂ ਦੀ ਇੱਕ ਸ਼ਾਖ, ਜੋ ਆਜ਼ਮਗੜ੍ਹ ਵਿੱਚ ਵਹਿਂਦੀ ਹੋਈ ਭੂਲੀਆ ਪਾਸ ਗੰਗਾ ਵਿੱਚ ਮਿਲਦੀ ਹੈ। ੩. ਰੀਵਾ ਰਾਜ (ਸੀ. ਪੀ. ) ਵਿੱਚ ਵਹਿਣ ਵਾਲੀ ਨਦੀ. ਇਸ ਦਾ ਜਿਕਰ ਮਤਸ੍ਯਪੁਰਾਣ ਦੇ ੧੧੪ ਵੇਂ ਅਧ੍ਯਾਯ ਵਿੱਚ ਹੈ. ਤਮਸਾ ਨਦੀ ਨੂੰ ਅੰਗ੍ਰੇਜੀ ਲੇਖਕਾਂ ਨੇ Tonse ਲਿਖਿਆ ਹੈ। ੪. ਹਠ ਨਾਲ ਸੰਸਕ੍ਰਿਤ ਗ੍ਰੰਥਾਂ ਵਿੱਚੋਂ ਹੀ ਸਾਰਾ ਜੁਗਰਾਫੀਆ ਕੱਢਣ ਵਾਲੇ ਲੋਕ ਆਖਦੇ ਹਨ ਕਿ ਤਮਸਾ ਨਾਮ ਇੰਗਲੈਂਡ ਦੇ ਪ੍ਰਸਿੱਧ ਦਰਿਆ Thames ਦਾ ਹੈ.

ਅ਼. [تمشیِل] ਤਮਸੀਲ. ਮਿਸਾਲ ਦੇਣ ਦੀ ਕ੍ਰਿਯਾ. ਦਿਸ੍ਟਾਂਤ. ਨਜੀਰ.

ਅ਼. [تمّسُک] ਮਸਕ (ਫੜਨ) ਦੀ ਕ੍ਰਿਯਾ. ਸਹਾਰਾ ਲੈਣ ਦਾ ਭਾਵ। ੨. ਇਕ਼ਰਾਰਨਾਮਾ.

ਸੰਗ੍ਯਾ- ਅੰਧੇਰਾ ਨਾਸ਼ ਕਰਨ ਵਾਲਾ ਸੂਰਜ। ੨. ਚੰਦ੍ਰਮਾ। ੩. ਦੀਪਕ.

ਅ਼. [تمہیِد] ਮਹਦ (ਬਿਛਾਉਣ) ਦੀ ਕ੍ਰਿਯਾ। ੨. ਕਿਸੇ ਬਾਤ ਨੂੰ ਉਠਾਉਣਾ। ੩. ਭੂਮਿਕਾ. ਦੀਬਾਚਾ. ਪ੍ਰਸ੍‍ਤਾਵਨਾ. ਮੁਖਬੰਧ.

ਸੰਗ੍ਯਾ- ਤਮੋਗੁਣ। ੨. ਕ੍ਰੋਧ। ੩. ਤਮਕਨਤ ਦਾ ਸੰਖੇਪ. ਦੇਖੋ, ਤਮਕਨਤ। ੪. ਸੰ. ਦਮੇ ਰੋਗ ਦਾ ਇੱਕ ਭੇਦ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਪਸੀਨਾ (ਮੁੜ੍ਹਕਾ) ਆਉਂਦਾ ਹੈ.