ਥਥਲਾਕੇ ਬੋਲਣ ਵਾਲਾ ਅਤੇ ਬੇਅਕਲ (ਬੁੱਧੂ). ੨. ਖਿੱਦੋਖੂੰਡੀ ਖੇਡ ਦਾ ਅਡਾ.
ਸੰ. ਸੰਗ੍ਯਾ- ਲੇਸ਼ (ਜ਼ਰਾ ਸਾ ਹਿੱਸਾ) ੨. ਵਿਨਾਸ਼. ਤਬਾਹੀ। ੩. ਛੇਦਨ. ਕੱਟਣਾ। ੪. ਕ੍ਸ਼੍ਣ. ਪਲ. "ਲਵੰਨਾਸੁਰੇਯੰ ਲਵੰ ਕੀਨ ਨਾਸੰ." (ਰਾਮਾਵ) ਸ਼ਤ੍ਰੂਘਨ ਨੇ ਲਵਣਾਸੁਰ ਨੂੰ ਪਲ ਵਿੱਚ ਮਾਰ ਦਿੱਤਾ। ੫. ਲਵਣਾਸੁਰ ਦਾ ਸੰਖੇਪ. ਦੇਖੋ, ਲਵਅਰਿ। ੬. ਸ਼੍ਰੀ ਰਾਮਚੰਦ੍ਰ ਜੀ ਦਾ ਸੀਤਾ ਦੇ ਉਦਰ ਤੋਂ ਪੁਤ੍ਰ. ਵਾਲਮੀਕ ਰਾਮਾਯਣ ਕੇ ਕਾਂਡ ੭. ਅਧ੍ਯਾਯ ੬੬ ਵਿੱਚ ਲਿਖਿਆ ਹੈ ਕਿ ਜਦ ਗਰਭਵਤੀ ਸੀਤਾ ਰਾਮਚੰਦ੍ਰ ਜੀ ਦੀ ਤਿਆਗੀ ਹੋਈ ਵਾਲਮੀਕਿ ਰਿਖੀ ਦੇ ਆਸ਼੍ਰਮ ਠਹਿਰੀ, ਤਦ ਉਸ ਦੇ ਗਰਭ ਤੋਂ ਜੌੜੇ ਦੋ ਪੁਤ੍ਰ ਜਨਮੇ. ਪਹਿਲਾ ਕੁਸ਼ ਦੂਜਾ ਲਵ. ਨਾਮ ਦਾ ਕਾਰਣ ਇਹ ਹੋਇਆ ਕਿ ਪ੍ਰਸੂਤ ਸਮੇਂ ਅਨੇਕ ਵਿਘਨਾਂ ਤੋਂ ਰਖ੍ਯਾ ਕਰਨ ਲਈ ਵਾਲਮੀਕਿ ਨੇ ਇਸ ਬੱਚੇ ਦੀ ਮੰਤ੍ਰ ਪੜ੍ਹਕੇ ਕੁਸ਼ਾ ਨਾਲ ਜਲ ਛਿੜਕਕੇ ਰਖ੍ਯਾ ਕੀਤੀ ਉਹ ਕੁਸ਼, ਅਰ ਜਿਸ ਦੀ ਲਵ (ਖਸ) ਨਾਲ ਰਖ੍ਯਾ ਕੀਤੀ ਉਹ ਲਵ ਕਹਾਇਆ.#ਕਈ ਲੇਖਕਾਂ ਨੇ ਲਿਖਿਆ ਹੈ ਕਿ ਲਵ ਪੁਤ੍ਰ ਸੀਤਾ ਦੇ ਪੈਦਾ ਹੋਇਆ, ਇੱਕ ਦਿਨ ਮਾਤਾ ਬਾਲਕ ਨੂੰ ਲੈ ਕੇ ਜੋ ਸਨਾਨ ਕਰਨ ਗਈ, ਤਦ ਵਾਲਮੀਕਿ ਨੇ ਪੰਘੂੜਾ ਖਾਲੀ ਦੇਖਕੇ ਜਾਣਿਆ ਕਿ ਬੱਚਾ ਕਿਸੇ ਹਿੰਸਕ ਜੀਵ ਨੇ ਖਾ ਲਿਆ ਹੈ, ਇਸ ਲਈ ਕੁਸ਼ਾ ਹੱਥ ਲੈਕੇ ਆਪਣੀ ਸ਼ਕਤਿ ਨਾਲ ਲਵ ਜੇਹਾ ਹੀ ਦੂਜਾ ਬਾਲਕ ਰਚ ਦਿੱਤਾ, ਜੋ ਕੁਸ਼ ਕਹਾਇਆ. ਐਸਾ ਹੀ ਲੇਖ ਦਸਮਗ੍ਰੰਥ ਵਿੱਚ ਹੈ. ਦੇਖੋ, ਰਾਮਾਵਤਾਰ ਅਧ੍ਯਾਯ ੨੦.
ਲਵਣ ਦੈਤ ਦਾ ਵੈਰੀ ਸ਼ਤ੍ਰੂਘਨ. ਲਵਣਾਰਿ. "ਬ੍ਰਹਮ੍ਰੰਧ੍ਰ ਲਵਅਰਿ ਫੁਨ. ਫੂਟਾ." (ਰਾਮਾਵ) ਦੇਖੋ, ਲਵਣ ੬.
ਲੌਂਗ. ਦੇਖੋ, ਲਵੰਗ. "ਅਮ੍ਰਿਤ ਗਾਵ ਲਵਗਨ ਕੇ ਭਰੇ." (ਦੱਤਾਵ) ਬਹੁਤ ਬੈਲ ਲੌਂਗਾਂ ਨਾਲ ਲੱਦੇ ਹੋਏ.
ਸੰ. ਵਿ- ਸਲੂਣੇ ਰਸ ਵਾਲਾ. ਖਾਰਾ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਲੂਣ. ਨੂਣ. ਨਮਕ। ੪. ਸਿੰਧੁ ਦੇਸ਼। ੫. ਸਮੁੰਦਰ। ੬. ਸੁਮਾਲੀ ਦੀ ਪੁਤ੍ਰੀ ਕੁੰਭੀਨਸੀ ਦੇ ਉਦਰ ਤੋਂ ਮਧੁ ਦਾ ਪੁਤ੍ਰ ਇੱਕ ਦੈਤ (ਲਵਣਾਸੁਰ), ਜੋ ਮਥੁਰਾ ਦਾ ਰਾਜਾ ਸੀ. ਇਸ ਪਾਸ ਸ਼ਿਵ ਦਾ ਦਿੱਤਾ ਸ਼ੂਲ (ਨੇਜ਼ਾ) ਸੀ, ਜਿਸ ਕਰਕੇ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਸੀ. ਰਿਖੀਆਂ ਦੇ ਕਹਿਣ ਤੋਂ ਇਸ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੂਘਨ ਨੇ ਮਾਰਿਆ.
ਦੇਖੋ, ਲਵਣ ੬.
angry, enraged
informal. a conceited fool, wiseacre
chilli, red pepper, Capsicum frutescens
greedy, avaricious, covetous; ravenous, voracious; feminine ਲਾਲਚਣ
lantern
a kind of myna; see ਗਟਾਰ