ਵ੍ਯ- ਯਾ. ਅਥਵਾ. ਜਾਂ. "ਅਕੈ ਕੋਈ ਕਿਹੁ ਦੇਵਾਏ." (ਵਾਰ ਬਿਲਾ ਮਃ ੪)
ਸੰਗਰੂਰ ਤੋਂ ਦੋ ਕੋਹ ਉੱਤਰ ਵੱਲ ਜੀਂਦ ਰਾਜ ਦਾ ਇੱਕ ਪਿੰਡ ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੂਦ੍ਵਾਰਾ ਹੈ ਸੰਮਤ ੧੬੭੩ ਵਿੱਚ ਸੌਂਟੀ ਤੋਂ ਚੱਲਕੇ ਗੁਰੂ ਜੀ ਇੱਥੇ ਮਾਣਕਚੰਦ ਪ੍ਰੇਮੀ ਦਾ ਪ੍ਰੇਮ ਵੇਖਕੇ ਠਹਿਰੇ ਹਨ.#ਦਰਬਾਰ ਬਣਿਆ ਹੋਇਆ ਹੈ. ਪਾਸ ਹੀ ਰਿਹਾ ਇਸ਼ੀ ਮਕਾਨ ਅਤੇ ਇਕੱ ਸੁੰਦਰ ਦੀਵਾਨਖ਼ਾਨਾ ਹੈ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਨ੍ਹਾਂ ਇਮਾਰਤਾਂ ਦੀ ਸੇਵਾ ਸਰਦਾਰ ਦੀਵਾਨ ਸਿੰਘ ਜੀ ਰਈਸ "ਬਡਰੁੱਖਾ" ਨੇ ਕਰਾਈ ਹੈ. ਦਰਬਾਰ ਦੀ ਪਰਿਕ੍ਰਮਾ ਪਾਸ ਇੱਕ ਕਰੀਰ ਦਾ ਬਿਰਛ ਹੈ, ਜਿਸ ਨਾਲ ਸ੍ਰੀ ਗੁਰੂ ਜੀ ਦਾ ਘੋੜਾ ਬੱਧਾ ਗਿਆ ਸੀ. ਇੱਥੋਂ ਦੇ ਪ੍ਰੇਮੀ ਆਖਦੇ ਹਨ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਨੇ ਭੀ ਚਰਣ ਪਾਏ ਸਨ.#੧੨੫ ਵਿੱਘੇ ਦੇ ਕਰੀਬ ਜ਼ਮੀਨ ਬਾਬਾ ਮਤਾਬ ਸਿੰਘ ਜੀ ਵੱਲੋਂ ਅਰ ੧੦੦) ਰੁਪਏ ਨਕਦ, ਤੇ ੩. ਰਜਾਈਆਂ ਸਾਲਾਨਾ ਰਿਆਸਤ ਜੀਂਦ ਵੱਲੋਂ ਹਨ. ਇੱਥੋਂ ਦੇ ਮਹੰਤ ਸਿੰਘ ਹਨ, ਜੋ ਪ੍ਰੇਮ ਨਾਲ ਸੇਵਾ ਕਰਦੇ ਹਨ. ਰੇਲਵੇ ਸਟੇਸ਼ਨ ਬਹਾਦੁਰ ਸਿੰਘ ਵਾਲਾ (N. W. Ry. ) ਤੋਂ ਕਰੀਬ ਦੋ ਮੀਲ ਦੱਖਣ ਹੈ.
ਵਿ- ਕੋਕ ਸ਼ਾਸਤ੍ਰ ਤੋਂ ਅਣਜਾਣ. "ਕਾਮ ਕੇਲ ਅਕੋਕ." (ਪ੍ਰਿਥੁਰਾਜ)
ਸੰ. ਅਕੋਟਿ. ਵਿ- ਬੇਅੰਤ. ਬੇਸ਼ੁਮਾਰ. ਅਗਿਣਤ. ਦੇਖੋ, ਕੋਡ.
ਸੰਗ੍ਯਾ- ਭੇਟਾ. ਨਜਰ. ਉਪਹਾਰ. "ਦੀਜੈ ਪ੍ਰਾਨ ਅਕੋਰ." (ਜੈਤ ਮਃ ੫)
ਵਿ- ਕੰਗ (ਕਵਚ) ਰਹਿਤ. ਬਿਨਾ ਸੰਜੋ. "ਟੁੱਕੇ ਅਕੰਗ." (ਰਾਮਾਵ) ਦੇਖੋ, ਕੰਗ.
ਸੰ. अकणटक- ਵਿ- ਕੰਟਕ ਰਹਿਤ. ਬਿਨਾ ਕੰਡੇ। ੨. ਨਿਰ ਵਿਘਨ। ੩. ਵੈਰੀ ਤੋਂ ਬਿਨਾ. ਜਿਸ ਦਾ ਸ਼ਤ੍ਰੁ ਕੋਈ ਨਹੀਂ.
ਸੰ. अकर्तृ- ਅਕਿਰ੍ਤ੍ਰ. ਵਿ- ਨਾ ਕਰਨ ਵਾਲਾ. ਅਕਰਤਾ. "ਅਜੰਤ੍ਰੰ ਅਮੰਤ੍ਰੰ ਅਕੰਤ੍ਰੰ." (ਗ੍ਯਾਨ) ੨. ਏਕਾਂਤੀ.
ਵਿ- ਜੋ ਕਥਨ ਨਾ ਕੀਤਾ ਜਾ ਸਕੇ. ਅਕਥ੍ਯ. ਬਿਆਨ ਤੋਂ ਬਾਹਰ. "ਭੂਮਾਦਿ ਦਾਨ ਦੀਨੇ ਅਕੰਥ." (ਗ੍ਯਾਨ) ੨. ਕੰਥਾ ਬਿਨਾ. ਦੇਖੋ, ਕੰਥਾ.
ਸੰ. अकम्पन. ਸੰਗ੍ਯਾ- ਨਾ ਕੰਬਣ ਦੀ ਹਾਲਤ. ਕਾਇਮੀ. ਸਥਿਰਤਾ। ੨. ਰਾਵਣ ਦਾ ਇੱਕ ਮੰਤ੍ਰੀ ਅਤੇ ਸੈਨਾਨੀ. ਇਹ ਰਾਵਣ ਦਾ ਮਾਮਾ, ਸੁਮਾਲੀ ਦਾ ਪੁਤ੍ਰ ਸੀ. ਇਸ ਦੀ ਮਾਂ ਦਾ ਨਾਉਂ ਕੇਤੁਮਾਲਿਨੀ ਸੀ. ਇਸ ਦੀ ਭੈਣ "ਕੈਕਸੀ" ਰਾਵਣ ਦੀ ਮਾਤਾ ਸੀ. ਹਨੂਮਾਨ ਨੇ ਇਸ ਨੂੰ ਜੰਗ ਵਿੱਚ ਮਾਰਿਆ. "ਬਾਰਿਦ ਨਾਦ ਅਕੰਪਨ ਸੇ." (ਵਿਚਿਤ੍ਰ) ਦੇਖੋ, ਧੂਮ੍ਰਾਛ ਅਤੇ ਪ੍ਰਹਸਤ। ੩. ਹਰਿਵੰਸ਼ ਅਨੁਸਾਰ ਇੱਕ ਭਾਰਤ ਦਾ ਰਾਜਾ, ਜੋ ਹਰਿ ਦਾ ਪਿਤਾ ਸੀ.