ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਨਿਆਜ ਅਤੇ ਨਿਆਜੀ.


ਫ਼ਾ. [نیام] ਸੰਗ੍ਯਾ- ਗਿਲਾਫ਼. ਕੋਸ਼. ਖੋਲ. ਹਿੰਦੀ ਅਤੇ ਪੰਜਾਬੀ ਵਿੱਚ ਇਸੇ ਦਾ ਰੂਪ "ਮਿਆਨ" ਹੋ ਗਿਆ ਹੈ. Sheath.


ਦੇਖੋ, ਨ੍ਯਾਯ.


ਦੇਖੋ, ਨਿਆਰਾ। ੨. ਨਯ (ਨਮ੍ਰਤਾ) ਵਾਲਾ. ਝੁਕਿਆ ਹੋਇਆ. "ਦ੍ਰੁਮੰ ਤਾਲ ਨਯਾਰੇ." (ਰਾਮਾਵ) ਤਾਲ ਬਿਰਛ ਝੁਕੇ ਹੋਏ.


ਸੰ. नियन्तृ. ਸੰਗ੍ਯਾ- ਨਿਯਮ ਕ਼ਾਇਮ ਕਰਨ ਵਾਲਾ। ੨. ਪ੍ਰੇਰਣਵਾਲਾ. ਚਲਾਉਣ ਵਾਲਾ. "ਏਕ ਨਯੰਤਾ ਸਦਾ#ਮਾਯ." (ਨਾਪ੍ਰ)