ਕਰਤਾਰ ਦੀ ਗੱਲ. ਹਰਿਕਥਾ. "ਹਰਿਗਾਲ ਗਲੋਈਐ." (ਵਾਰ ਵਡ ਮਃ ੪)
ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਮਾਤ੍ਰਾ ਪੁਰ, ਦੂਜਾ ੧੨. ਪੁਰ, ਅੰਤ ਲਘੁ ਗੁਰੁ ਅਥਵਾ ਰਗਣ- .#ਉਦਾਹਰਣ-#ਸਭਿ ਦ੍ਰੋਣ ਗਿਰਿਵਰ ਸਿਖਰ ਤਰ ਨਰ,#ਪਾਪ ਕਰਮ ਭਏ ਮਨੋ,#ਉਠ ਭਾਜ ਧਰ੍ਮ ਸਭਰ੍ਮ ਹ੍ਵੈ ਚਮਕੰਤ#ਦਾਮਨਿ ਸੋ ਮਨੋ. xx (ਕਲਕੀ)#(ਅ) ਹਰਿਗੀਤਿਕਾ ਦਾ ਦੂਜਾ ਰੂਪ ਹੈ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੫. ਪੁਰ ਅੰਤ ਰਗਣ. ਇਸ ਰੂਪ ਦਾ ਨਾਉਂ "ਸਟਪਟਾ" ਅਤੇ "ਪੈਡੀ" (ਪੈੜੀ) ਹੈ.#ਉਦਾਹਰਣ-#ਫਿਰ ਕਰ ਸਗਰੇ ਨਗਰ ਮੇ,#ਮਰਦਾਨਾ ਉਰ ਅਕੁਲਾਇਕੈ,#ਬੈਠੇ ਸ਼੍ਰੀ ਨਾਨਕ ਜਹਾਂ,#ਤਹਿ ਥਕਿਤ ਸੁ ਬੈਸ੍ਯੋ ਆਇਕੈ,#ਸ੍ਰੀ ਮੁਖ ਸੋ ਬੂਝਤ ਭਯੇ,#ਤਿਹ ਬਦਨਹਿ ਬਿਕਲ ਨਿਹਾਰਕੈ,#ਬਿਨ ਰਬਾਬ ਆਵਨ ਭਯੋ,#ਨਿਜ ਬਿਰਥਾ ਭਨਹੁ ਸੁਧਾਰਕੈ. (ਨਾਪ੍ਰ)
nan
ਕਰਤਾਰ ਦੇ ਗੁਣ. "ਹਰਿਗੁਣ ਗਾਵਹਿ ਅਨਦਿਨੁ ਜਾਗੇ." (ਮਾਰੂ ਸੋਲਹੇ ਮਃ ੩)
ਦੇਖੋ, ਹਰਿਗੋਬਿੰਦ। ੨. ਕ੍ਰਿਸਨ. "ਹਰਿਗੁਬਿੰਦ ਪਰ ਲਰਨ ਸਿਧਾਵਾ। ਹਰਿਗੁਬਿੰਦ ਪਰ ਤਿਮ ਇਹ ਆਵਾ." (ਗੁਪ੍ਰਸੂ) ਜਿਵੇਂ ਕਾਲਯਮਨ ਕ੍ਰਿਸਨ ਜੀ ਪੁਰ ਲੜਨ ਗਿਆ ਤਿਵੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪੁਰ ਅਬਦੁਲਖ਼ਾਨ ਆਇਆ.
ਵਿ- ਹਰਿ ਰੂਪ ਸਤਿਗੁਰੂ. ੨. ਸਿੱਖ ਦੇ ਵਿਕਾਰ ਅਤੇ ਦੋਸਾਂ ਦੇ ਹਰਣ ਵਾਲਾ ਗੁਰੂ. "ਹਰਿਗੁਰੁ ਨਾਨਕ ਜਿਨਿ ਪਰਸਿਓ ਤੇ ਇਤ ਉਤ ਸਦਾ ਮੁਕਤੇ." (ਸਵੈਯੇ ਮਃ ੫. ਕੇ)
ਦੇਖੋ, ਬਿਸੰਭਰ ਦਾਸ.
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ.
ਸਿੱਖ ਕੌਮ ਦੇ ਛੀਵੇਂ ਪਾਤਸ਼ਾਹ, ਜਿਨ੍ਹਾਂ ਦਾ ਜਨਮ ੨੧. ਹਾੜ (ਵਦੀ ੬) ਸੰਮਤ ੧੬੫੨ (੧੪ ਜੂਨ ਸਨ ੧੫੯੫) ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਵਡਾਲੀ ਪਿੰਡ ਵਿੱਚ ਹੋਇਆ. ਆਪ ਨੇ ਬਾਬਾ ਬੁੱਢਾ ਜੀ ਤੋਂ ਧਾਰਮਿਕ ਵਿਦ੍ਯਾ ਪੜ੍ਹੀ. ਗੁਰੂ ਸਾਹਿਬ ਦੇ ਤਿੰਨ ਵਿਆਹ ਹੋਏ-#(ੳ) ਡੱਲਾ ਨਿਵਾਸੀ ਨਾਰਾਇਨਦਾਸ ਦੀ ਸੁਪੁਤ੍ਰੀ ਦਾਮੋਦਰੀ ਜੀ ਨਾਲ ੧੨. ਭਾਦੋਂ ਸੰਮਤ ੧੬੬੧.#(ਅ) ਬਕਾਲਾ ਨਿਵਾਸੀ ਹਰੀ ਚੰਦ ਦੀ ਸੁਪੁਤ੍ਰੀ ਨਾਨਕੀ ਜੀ ਨਾਲ ੮. ਵੈਸਾਖ ੧੬੭੦.#(ੲ) ਮੰਡਿਆਲੀ ਨਿਵਾਸੀ ਦਯਾਰਾਮ (ਦ੍ਵਾਰਾ) ਦੀ ਸੁਪੁਤ੍ਰੀ ਮਹਾਦੇਵੀ ਜੀ ਨਾਲ ੧੧. ਸਾਉਣ ੧੬੭੨.#ਧਰਮਵੀਰ ਸਤਿਗੁਰੂ ਜੀ ਦੇ ਪੰਜ ਪੁਤ੍ਰ (ਬਾਬਾ ਗੁਰੁਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟਲ ਰਾਇ ਅਤੇ ਗੁਰੂ ਤੇਗਬਹਾਦੁਰ ਜੀ), ਅਰ ਇੱਕ ਸੁਪੁਤ੍ਰੀ ਬੀਰੋ, ਉਤਪੰਨ ਹੋਏ. ੨੯ ਜੇਠ (ਵਦੀ ੧੪) ਸੰਮਤ ੧੬੬੩ (੨੫ ਮਈ ਸਨ ੧੬੦੬) ਨੂੰ ਆਪ ਗੁਰੁਗੱਦੀ ਪੁਰ ਵਿਰਾਜੇ ਅਰ ਮਸਨਦਨਸ਼ੀਨੀ ਸਮੇਂ ਸੇਲੀ ਟੋਪੀ ਪਹਿਰਣ ਦੀ ਪੁਰਾਣੀ ਰੀਤਿ ਹਟਾਕੇ ਜਿਗਾ ਕਲਗੀ ਸੀਸ ਤੇ, ਅਤੇ ਮੀਰੀ ਪੀਰੀ ਦੇ ਦੋ ਖੜਗ ਗਾਤ੍ਰੇ ਸਜਾਏ, ਕਿਉਂਕਿ ਭਾਰਤ ਦੀ ਅਧੋਗਤਿ ਵੇਖਕੇ ਆਪ ਨੇ ਦੇਸ਼ ਉੱਧਾਰ ਲਈ ਭਗਤਿ ਗ੍ਯਾਨ ਦੇ ਨਾਲ ਨਾਲ ਸ਼ੂਰਵੀਰਤਾ ਦਾ ਪ੍ਰਚਾਰ ਭੀ ਜਰੂਰੀ ਜਾਣਿਆ. ਸੰਮਤ ੧੬੬੫ ਵਿੱਚ ਹਰਿਮੰਦਿਰ ਦੇ ਸਨਮੁਖ ਤਖ਼ਤ ਅਕਾਲਬੁੰਗਾ ਰਚਿਆ. ਸੰਮਤ ੧੬੬੯ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦਾ ਦੇਹਰਾ ਲਹੌਰ ਬਣਵਾਇਆ. ਸੰਮਤ ੧੬੭੦- ੭੧ ਵਿੱਚ ਡਰੋਲੀ ਆਦਿ ਅਸਥਾਨਾਂ ਪੁਰ ਨਿਵਾਸ ਕਰਕੇ ਜੰਗਲ ਦੇਸ਼ ਨੂੰ ਕ੍ਰਿਤਾਰਥ ਕੀਤਾ. ਸੰਮਤ ੧੬੮੪ ਵਿੱਚ ਮੋਹਨ ਅਤੇ ਕਾਲੇ ਦੀ ਸਹਾਇਤਾ ਕਰਕੇ ਮਾਲਵੇ ਵਿੱਚ ਮੇਹਰਾਜ ਵਸਾਇਆ ਅਤੇ ਇਸ ਵਰ੍ਹੇ ਅਮ੍ਰਿਤਸਰ ਜੀ ਵਿੱਚ ਕੌਸਲਰ ਤਾਲ ਲਗਵਾਇਆ. ਸੰਮਤ ੧੬੮੫ ਵਿੱਚ ਬਿਬੇਕੀ ਸਿੱਖਾਂ ਦੇ ਨਿਵਾਸ ਲਈ ਬਿਬੇਕ ਸਰ ਰਚਿਆ.#ਅਕਬਰ ਦੀ ਸੁਲਾਕੁੱਲ ਪਾਲਿਸੀ ਦੀ ਥਾਂ ਜਦ ਜਹਾਂਗੀਰ ਨੇ ਲੋਕਾਂ ਦੇ ਸਿੱਖੇ ਸਿਖਾਏ ਸਿੱਖਾਂ ਵੱਲ ਮੈਲੀ ਨਜ਼ਰ ਕਰ ਲਈ ਅਤੇ ਪੰਜਵੇਂ ਸਤਿਗੁਰੂ ਸ਼ਹੀਦ ਕੀਤੇ ਗਏ, ਤਾਂ ਸ੍ਵਰਖ੍ਯਾ ਲਈ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤ੍ਰ ਪਹਿਰਣ ਅਤੇ ਸ਼ੂਰਵੀਰਤਾ ਦਾ ਉਪਦੇਸ਼ ਦਿੱਤਾ. ਇਹ ਵੇਖਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲਿਅਰ ਦੇ ਕਿਲੇ ਕੈਦ ਕਰ ਦਿੱਤਾ. ਇਸ ਤੋਂ ਗੁਰੂ ਜੀ ਦਾ ਮਾਨ ਘਟਨ ਦੀ ਥਾਂ ਸਗੋਂ ਦੇਸ਼ ਵਿੱਚ ਹੋਰ ਵਧ ਗਿਆ. ਕਈ ਪਤਵੰਤੇ ਮੁਸਲਮਾਨਾਂ ਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਛੱਡਣ ਲਈ ਪ੍ਰੇਰਣਾ ਕੀਤੀ. ਇਸ ਤੋਂ ਜਹਾਂਗੀਰ ਨੇ ਛੇਵੇਂ ਗੁਰੂ ਜੀ ਨੂੰ ਛੱਡ ਦਿੱਤਾ ਸਗੋਂ ਮਿਤ੍ਰਤਾ ਦਾ ਵਰਤਾਉ ਕਰਦਾ ਰਿਹਾ, ਪਰ ਜਦ ਸੰਮਤ ੧੬੮੫ ਵਿੱਚ ਸ਼ਾਹਜਹਾਨ ਗੱਦੀ ਤੇ ਆਇਆ, ਤਾਂ ਉਸ ਨੇ ਸਿੱਖਾਂ ਵੱਲ ਪਾਲਿਸੀ ਕਰੜੀ ਕਰ ਲਈ, ਇਸ ਲਈ ਸ੍ਵਰਖ੍ਯਾ ਵਾਸਤੇ ਗੁਰੂ ਸਾਹਿਬ ਦੇ ਮੁਗਲਪਤਿ ਸ਼ਾਹਜਹਾਨ ਦੀ ਸੈਨਾ ਨਾਲ ਚਾਰ ਜੰਗ ਹੋਏ-#(ੳ) ਸੰਮਤ ੧੬੮੫ ਵਿੱਚ ਮੁਖਲਿਸ ਖਾਨ ਸੈਨਾਨੀ ਨਾਲ ਅੰਮ੍ਰਿਤਸਰ.#(ਅ) ਸੰਮਤ ੧੬੮੭ ਵਿੱਚ ਜਲੰਧਰ ਦੇ ਹਾਕਮ ਅਬਦੁੱਲਾ ਖਾਨ ਨਾਲ ਸ੍ਰੀ ਗੋਬਿੰਦਪੁਰ.#(ੲ) ਸੰਮਤ ੧੬੮੮ ਵਿੱਚ ਮੇਹਰਾਜ ਪਾਸ ਗੁਰੂ ਸਰ ਦੇ ਮਕਾਮ ਪੁਰ ਕਮਰਬੇਗ ਸੈਨਾਨੀ ਨਾਲ. ਇਸੇ ਜੰਗ ਪਿੱਛੋਂ ਗੁਰੂ ਸਾਹਿਬ ਨੇ ਫੂਲ ਨੂੰ ਰਾਜ ਭਾਗ ਦਾ ਵਰਦਾਨ ਬਖਸ਼ਿਆ ਹੈ.¹ ਦੇਖੋ, ਫੂਲ.#(ਸ) ਸੰਮਤ ੧੬੯੧ ਵਿੱਚ ਕਾਲੇ ਖਾਂ ਪੈਂਦੇਖਾਂ ਆਦਿ ਯੋਧਿਆਂ ਨਾਲ ਕਰਤਾਰਪੁਰ. ਇਸ ਜੰਗ ਪਿੱਛੋਂ ਗੁਰੂ ਸਾਹਿਬ ਕੀਰਤਪੁਰ ਜਾ ਵਿਰਾਜੇ ਅਤੇ ਧਰਮ ਪ੍ਰਚਾਰ ਦਾ ਕੰਮ ਜਾਰੀ ਰੱਖਿਆ. ਇਨ੍ਹਾਂ ਨੇ ਦੂਰ ਦੂਰ ਜਾਕੇ ਸਿੱਖ ਧਰਮ ਫੈਲਾਇਆ. ਕਸ਼ਮੀਰ. ਪੀਲੀਭੀਤ, ਬਾਰ ਅਤੇ ਮਾਲਵੇ ਵਿੱਚ ਲੱਖਾਂ ਪ੍ਰਾਣੀਆਂ ਨੂੰ ਮੁਕਤਿ ਦਾ ਰਾਹ ਦੱਸਿਆ, ਅਨੇਕ ਮੁਸਲਮਾਨਾਂ ਨੂੰ ਸਿੱਖੀ ਮੰਡਲ ਵਿੱਚ ਲਿਆਂਦਾ. ਉਦਾਸੀ ਪ੍ਰਚਾਰਕਾਂ ਨੂੰ ਦੇਸ਼ ਦੇਸ਼ਾਂਤਰਾਂ ਵਿੱਚ ਭੇਜਕੇ ਗੁਰੂ ਨਾਨਕ ਦੇਵ ਦਾ ਝੰਡਾ ਝੁਲਾਇਆ.#ਆਪਣੇ ਯੋਗ ਪੋਤੇ ਸ਼੍ਰੀ ਗੁਰੂ ਹਰਿਰਾਇ ਜੀ ਨੂੰ ਗੁਰੁਗੱਦੀ ਪੁਰ ਥਾਪਕੇ ੭. ਚੇਤ (ਸੁਦੀ ੫) ਸੰਮਤ ੧੭੦੧ (੩ ਮਾਰਚ ਸਨ ੧੬੪੪) ਨੂੰ ਜੋਤੀ ਜੋਤਿ ਸਮਾਏ.² ਆਪ ਦੇ ਦੇਹਰੇ ਦਾ ਨਾਉਂ ਕੀਰਤਪੁਰ ਵਿੱਚ "ਪਾਤਾਲ ਪੁਰੀ" ਹੈ. ਦੇਖੋ, ਕੀਰਤਪੁਰ.#ਛੀਵੇਂ ਗੁਰੂ ਸਾਹਿਬ ਨੇ ੩੭ ਵਰ੍ਹੇ ੧੦. ਮਹੀਨੇ ੭. ਦਿਨ ਗੁਰੁਤਾ ਕੀਤੀ. ਅਤੇ ਸਾਰੀ ਅਵਸਥਾ ੪੮ ਵਰ੍ਹੇ ੮. ਮਹੀਨੇ ੧੫. ਦਿਨ ਭੋਗੀ. "ਅਰਜੁਨ ਹਰਿਗੋਬਿੰਦ ਨੂੰ ਸਿਮਰੌ ਸ੍ਰੀ ਹਰਿਰਾਇ." (ਚੰਡੀ ੩)
ਦੇਖੋ, ਸ੍ਰੀ ਗੋਬਿੰਦਪੁਰ.
nan
ਦੇਖੋ, ਹਰਿਗੋਬਿੰਦ. "ਹਰਿਗੋਬਿੰਦੁ ਰਖਿਓ ਪਰਮੇਸਰਿ." (ਗੂਜ ਮਃ ੫) "ਹਰਿਗੋਵਿੰਦੁ ਗੁਰਿ ਰਾਖਿਆ." (ਸੋਰ ਮਃ ੫)