ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मत्स्य. ਮਤ੍‌ਸ੍ਯ. ਸੰਗ੍ਯਾ- ਮੱਛ. ਮਤ੍‌ਸ੍ਯਾ. ਮੱਛੀ. "ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ, ਮਛ ਪਇਆਲੇ." (ਜਪੁ) ਸ੍ਵਰਗ ਵਿੱਚ ਅਪਸਰਾ ਅਤੇ ਪਾਤਾਲ ਵਿੱਚ ਮੱਛ ਗਾਵਹਿਂ।#੨. ਮਤਸ੍ਯ (ਮੱਛ) ਅਵਤਾਰ. "ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ." (ਮੱਛਾਵ) ਦੇਖੋ, ਮਤਸ੍ਯ ਅਵਤਾਰ। ੩. ਮਧ੍ਯਲੋਕ (ਮਰ੍‍ਤ੍ਯ ਲੋਕ) ਲਈ ਭੀ ਮਛ ਸ਼ਬਦ ਆਇਆ ਹੈ. "ਨਾ ਤਦ ਸੁਰਗੁ ਮਛੁ ਪਇਆਲਾ." (ਮਾਰੂ ਸੋਲਹੇ ਮਃ ੧) "ਸੁਰਗਿ ਮਛਿ ਪਇਆਲਿ ਜੀਉ." (ਸ੍ਰੀ ਮਃ ੫. ਜੋਗੀ ਅੰਦਰਿ) ਸ੍ਵਰਗ ਵਿੱਚ, ਮਰ੍‍ਤ੍ਯਲੋਕ ਵਿੱਚ ਅਤੇ ਪਾਤਾਲ ਵਿੱਚ.


ਸੰਗ੍ਯਾ- ਮਤ੍‌ਸ੍ਯਾ. ਮੱਛੀ. ਮਤ੍‌ਸ੍ਯ. ਮੱਛ. "ਮਛੀ ਮਾਸੁ ਨ ਖਾਂਹੀ." (ਮਃ ੧. ਵਾਰ ਮਲਾ) "ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ." (ਸ੍ਰੀ ਅਃ ਮਃ ੧) ੨. ਦੇਖੋ, ਮਛ ੩। ੩. ਦੇਖੋ, ਮਛਲੀ.


ਸੰ. ਮਤ੍‌ਸ੍ਯੇਂਦ੍ਰ ਨਾਥ, ਗੋਰਖਨਾਥ ਦਾ ਗੁਰੂ ਇੱਕ ਪ੍ਰਸਿੱਧ ਜੋਗੀ, ਜਿਸ ਦੀ ਉਤਪੱਤੀ ਸ਼ਿਵ ਦੇ ਵੀਰਯ ਦ੍ਵਾਰਾ ਮੱਛੀ ਦੇ ਪੇਟ ਤੋਂ ਲਿਖੀ ਹੈ.#ਯੋਗਗ੍ਰੰਥਾਂ ਵਿੱਚ ਕਥਾ ਹੈ ਕਿ ਸ਼ਿਵ ਦਾ ਉਪਦੇਸ਼ ਸੁਣਕੇ ਇੱਕ ਮੱਛ ਗ੍ਯਾਨੀ ਹੋਗਿਆ, ਅਰ ਮਹਾਦੇਵ ਨੇ ਉਸ ਦੀ ਦੋਹ ਮਨੁੱਖ ਦੀ ਕਰਦਿੱਤੀ. ਦਸਮਗ੍ਰੰਥ ਵਿੱਚ ਇਸ ਦੇ ਨਾਮ ਮਛਿੰਦ੍ਰ, ਮਛੰਦਰ ਭੀ ਹਨ. "ਮੱਛ ਸਹਿਤ ਮਛਿੰਦ੍ਰ ਜੋਗੀ ਬਾਂਧ ਜਾਰ ਮਝਾਰੁ." (ਪਾਰਸਾਵ)