ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰਿਦਾਸ. ਕਰਤਾਰ ਦਾ ਸੇਵਕ. "ਚਰਣ ਮਲਹੁ ਹਰਿਦਸਨਾ." (ਗੌਂਡ ਮਃ ੪) ਹਰਿਦਾਸ ਦੇ ਚਰਣ ਮਲੋ.


ਹਰਿਦਾਸ ਦਾ (ਦੇ). ਦੇਖੋ, ਹਰਿਦਸ.


ਦੇਖੋ, ਹਰਿਦਰੁ.


ਕਰਤਾਰ ਦਾ ਆਤਮਗ੍ਯਾਨ ਦ੍ਵਾਰਾ ਸਾਕ੍ਸ਼ਾਤਕਾਰ। ੨. ਅਕਾਲੀ ਸ਼ਾਸਤ੍ਰ. ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਕੀਤਾ ਸਿੱਖਧਰਮ ਦੇ ਨਿਯਮਾਂ ਦਾ ਦਰ੍‍ਸ਼ਨ (ਸ਼ਾਸਤ੍ਰ)."ਹਰਿਦਰਸਨੁ ਪਾਵੈ ਵਡਭਾਗਿ." (ਆਸਾ ਮਃ ੩) ੩. ਸਿੱਖਧਰਮ. ਅਕਾਲੀ ਮਤ. "ਹਰਿਦਰਸਨ ਕੇ ਜਨ ਮੁਕਤਿ ਨ ਮਾਂਗਹਿ." (ਕਲਿ ਅਃ ਮਃ ੪)


ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਾਸਤ੍ਰ ਮੰਨਣ ਵਾਲੇ ਲੋਕ. ਸਿੱਖ. "ਹਰਿਦਰਸਨ ਕੇ ਜਨ ਮੁਕਤਿ ਨ ਮਾਂਗਹਿ." (ਕਲਿ ਅਃ ਮਃ ੪)


ਕਰਤਾਰ ਦੇ ਦਰਸ਼ਨ ਨਾਲ. ਵਾਹਗੁਰੂ ਦੇ ਸਾਖ੍ਯਾਤਕਾਰ ਤੋਂ. "ਹਰਿਦਰਸਨਿ ਤ੍ਰਿਪਤਾਈ." (ਗੌਂਡ ਮਃ ੪)


ਦੇਖੋ, ਹਰਿਦਰਸਨ.


ਕਰਤਾਰ ਦੀ ਪ੍ਰਾਪਤੀ ਦਾ ਦਰਵਾਜਾ. ਸਤਸੰਗ. ਸਿੱਖਸਮਾਜ. "ਹਰਿਦਰੁ ਸੇਵੇ ਅਲਖ ਅਭੇਵੇ." (ਸ੍ਰੀ ਛੰਤ ਮਃ ੫)


ਵਾਹਗੁਰੂ ਦੀ ਪ੍ਰਾਪਤੀ ਦਾ ਦਰਵਾਜਾ ਸਤਸੰਗ। ੨. ਆਤਮਗ੍ਯਾਨ। ੩. ਹਿੰਦੂਮਤ ਅਨੁਸਾਰ ਜਿਲਾ ਸਹਾਰਨਪੁਰ (ਯੂ. ਪੀ. ) ਵਿੱਚ ਕਨਖਲ ਪਾਸ ਗੰਗਾ ਦਾ ਇੱਕ ਪ੍ਰਸਿੱਧ ਘਾਟ, ਜਿਸ ਦਾ ਨਾਉਂ ਬ੍ਰਹਮਕੁੰਡ ਭੀ ਹੈ. "ਨਹਿ ਮਿਲੀਐ ਹਰਿਦ੍ਵਾਰਾ." (ਸੋਰ ਅਃ ਮਃ ੫) ਹਰਿਦ੍ਵਾਰ ਦਾ ਨਾਉਂ ਮਾਯਾਪੁਰ ਭੀ ਹੈ.


ਸੰਗ੍ਯਾ- ਤਲਵੰਡੀ ਨਿਵਾਸੀ ਵੈਦ੍ਯ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੋਗ ਦੂਰ ਕਰਨ ਆਇਆ ਸੀ. ਜਿਸ ਪਰਥਾਇ "ਵੈਦ ਬੁਲਾਇਆ ਵੈਦਗੀ" ਸਲੋਕ ਉਚਾਰਿਆ ਹੈ। ੨. ਦੇਖੋ, ਰਾਮ ਦਾਸ ਸਤਿਗੁਰੂ. ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਉਂ ਹਰਦਾਸ ਅਤੇ ਹਰਿਦਾਸ ਲਿਖਿਆ ਜਾਂਦਾ ਹੈ। ੩. ਵਿੱਜ ਗੋਤ ਦਾ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ. ਇਸ ਨੂੰ ਵਰਤਾਕੇ ਛਕਣ ਦਾ ਉਪਦੇਸ਼ ਹੋਇਆ। ੪. ਗਵਾਲੀਯਰ ਦੇ ਕਿਲੇ ਦਾ ਦੁਰਗਪਾਲ (ਦਾਰੋਗ਼ਾ), ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਸੀ। ੫. ਕਨਖਲ ਨਿਵਾਸੀ ਇੱਕ ਜੋਗੀ, ਜਿਸ ਨੇ ਫਰਵਰੀ ਸਨ ੧੮੩੭ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ੪੦ ਦਿਨ ਸਮਾਧੀ ਲਗਾਕੇ ਦਿਖਾਈ ਸੀ. ਮਹਾਰਾਜੇ ਨੇ ਹਰਿਦਾਸ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਜ਼ਮੀਨ ਵਿੱਚ ਦਬਵਾ ਦਿੱਤਾ ਅਤੇ ਉੱਪਰ ਸਾਵਧਾਨ ਪਹਿਰਾ ਰੱਖਿਆ. ਚਾਲ੍ਹੀਵੇਂ ਦਿਨ ਜਦ ਸੰਦੂਕ ਵਿੱਚੋਂ ਕੱਢਿਆ ਤਦ ਮੁਰਦੇ ਦੀ ਸ਼ਕਲ ਸੀ. ਮਾਲਿਸ਼ ਆਦਿ ਅਨੇਕ ਯਤਨ ਕਰਕੇ ਉਸ ਦੇ ਚੇਲਿਆਂ ਨੇ ਹੋਸ਼ ਵਿੱਚ ਲਿਆਂਦਾ. ਮਹਾਰਾਜੇ ਨੇ ਇਸ ਯੋਗੀ ਨੂੰ ਬਹੁਤ ਧਨ ਦਿੱਤਾ. ਇਸ ਘਟਨਾ ਨੂੰ ਡਾਕਟਰ Mac Gregor ਆਦਿ ਕਈ ਯੂਰਪ ਨਿਵਾਸੀ ਇਤਿਹਾਸਕਾਰਾਂ ਨੇ ਅੱਖੀਂ ਡਿੱਠਾ ਵਰਣਨ ਕੀਤਾ ਹੈ। ੬. ਵਿ- ਕਰਤਾਰ ਦਾ ਸੇਵਕ. "ਹਰਿਦਾਸਨ ਕੀ ਆਗਿਆ ਮਾਨਤ, ਤੇ ਨਾਹੀ ਫੁਨਿ ਗਰਭ ਪਰਨ." (ਸਾਰ ਮਃ ੫)