ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹੈ¹ ੨. ਕ੍ਰਿ- ਅਸ੍‌ਤਿ ਦਾ ਸੰਖੇਪ. ਹੈ. "ਕਿ ਅਗੰਜਸ ਕਿ ਅਭੰਜਸ." (ਗ੍ਯਾਨ) ੩. ਸੰ. श- ਸ਼. ਸੰਗ੍ਯਾ- ਸ਼ਿਵ. ਮਹਾਦੇਵ। ੪. ਸ਼ਸਤ੍ਰ। ੫. ਮਨ। ੬. ਸੌਣਾ. ਸ਼ਯਨ। ੭. ਮੰਗਲ. ਕਲ੍ਯਾਣ। ੮. ਸੰ. स. ਈਸ਼੍ਵਰ. ਪਰਮਾਤਮਾ। ੯. ਸੱਪ. ਸਰਪ। ੧੦. ਪੰਛੀ। ੧੧. ਪੌਣ. ਹਵਾ। ੧੨. ਚਮਕ. ਪ੍ਰਕਾਸ਼। ੧੩. ਚੰਦ੍ਰਮਾ। ੧੪. ਗ੍ਯਾਨ। ੧੫. ਚਿੰਤਾ। ੧੬. ਸੜਕ। ੧੭. ਛੰਦਸ਼ਾਸਤ੍ਰ ਅਨੁਸਾਰ ਸਗਣ ਦਾ ਸੰਖੇਪ ਨਾਉਂ। ੧੮. ਉਪ. ਸਾਥ. ਨਾਲ. ਸਹਿਤ. ਇਸ ਦੀ ਵਰਤੋਂ ਸ਼ਬਦ ਦੇ ਆਦਿ ਹੁੰਦੀ ਹੈ, ਜੈਸੇ- "ਰੋਗੀ ਬ੍ਰਹਮਾ ਬਿਸਨ ਸਰੁਦ੍ਰਾ." (ਭੈਰ ਅਃ ਮਃ ੧) "ਗੁਰਮੁਖਿ ਨਿਬਹੈ ਸਪਰਿਵਾਰ" (ਸਿਧੁਗੋਸਟਿ) ੧੯. ਸਰਵਉਹ. ਵਹ. "ਸੁਪਚ ਤੁਲਿ ਸ ਮਾਨਿ." (ਕੇਦਾ ਰਵਿਦਾਸ) ਉਸ ਨੂੰ ਚੰਡਾਲ ਸਮਾਨ ਜਾਣ। ੨੦. ਫ਼ਾ. [ش] ਉਸ ਦਾ. ਉਸ ਨੂੰ. ਇਸ ਦੀ ਵਰਤੋਂ ਸ਼ਬਦ ਦੇ ਅੰਤ ਹੁੰਦੀ ਹੈ, ਜੈਸੇ ਕ਼ਲਮਸ਼ (ਉਸ ਦੀ ਕ਼ਲਮ).
syce, groom
ਸੰ. ਸ਼ਤ. ਸੰਗ੍ਯਾ- ਸੌ. ਸੈਂਕੜਾ. "ਬਹਤੁ ਪ੍ਰਤਾਪੁ ਗਾਂਉ ਸਉ ਪਾਏ." (ਸਾਰੰ ਕਬੀਰ) ੨. ਸੰ. ਸ਼੍ਯਨ. ਸੌਣਾ. "ਸਉ ਨਿਸੁਲ ਜਨ ਟੰਗ ਧਰਿ." (ਵਾਰ ਬਿਲਾ ਮਃ ੪) "ਨਿਤ ਸੁਖ ਸਉਦਿਆ." (ਸੂਹੀ ਛੰਤ ਮਃ ੪) ੩. ਸੰ. ਸ਼ਪਥ. ਸੁਗੰਦ. ਸੌਂਹ. "ਸਾਚ ਕਹੌਂ ਅਘ ਓਘ ਦਲੀ ਸਉ." (ਦੱਤਾਵ) ੪. ਵ੍ਯ- ਸਹ. ਸਾਥ. "ਪਾਖੰਡ ਧਰਮ ਪ੍ਰੀਤਿ ਨਹੀ ਹਰਿ ਸਉ." (ਮਾਰੂ ਸੋਲਹੇ ਮਃ ੧) ੫. ਨੂੰ. ਪ੍ਰਤਿ. "ਮੋ ਸਉ ਕੋਊ ਨ ਕਹੈ ਸਮਝਾਇ." (ਗਉ ਰਵਿਦਾਸ) ੬. ਤੋਂ. ਪਾਸੋਂ. ਦੇਖੋ, ਸਉ ਪਾਈ. ੭. ਫ਼ਾ. [شو] ਸ਼ੌ. ਸੰਗ੍ਯਾ- ਪਤਿ. ਭਰਤਾ. ਸ੍ਵਾਮੀ. "ਕਹੁ ਨਾਨਕ ਸਉ ਨਾਹ." (ਵਾਰ ਆਸਾ) "ਕੁਲਹ ਸਮੂਹ ਉਧਾਰਨ ਸਉ." (ਸਵੈਯੇ ਮਃ ੫. ਕੇ)
ਸੰ. सप.च्ची. ਸਪਤ੍ਨੀ. ਸੰਗ੍ਯਾ- ਉਸੇ ਪਤੀ ਦੀ ਦੂਜੀ ਇਸਤ੍ਰੀ. ਸੌਕਣ. "ਸਉਕਨਿ ਘਰ ਕੀ ਕੰਤ ਤਿਆਗੀ." (ਆਸਾ ਮਃ ੫)
ਕ੍ਰਿ. ਵਿ- ਸਨਮੁਖ. ਮੁਕਾਬਲੇ ਵਿੱਚ. ਸਾਮ੍ਹਣੇ. "ਸਉਹੇ ਉਤਰੁ ਦੇਇ." (ਓਅੰਕਾਰ)
mother-in-law