[عُبیذبیگ] ਇਸ ਨੂੰ ਸਨ ੧੭੬੧ ਵਿੱਚ ਅ਼ਹਮਦ ਸ਼ਾਹ ਦੁੱਰਾਨੀ ਨੇ ਕੁਝ ਸਮੇਂ ਲਈ ਲਹੌਰ ਦਾ ਸੂਬਾ ਥਾਪ ਦਿੱਤਾ ਸੀ. ਅਸਲ ਵਿੱਚ ਇਹ ਬਾਦਸ਼ਾਹ ਦਿੱਲੀ ਵੱਲੋਂ ਕਲਾਨੌਰ (ਗੁਰਦਾਸਪੁਰ) ਦਾ ਹ਼ਾਕਿਮ ਸੀ. ਇਸ ਨੇ ਚੰਬੇ ਦੇ ਰਾਜਾ ਚਤੁਰ ਸਿੰਘ, ਗੁਲੇਰ ਦੇ ਰਾਜਾ ਰਾਜ ਸਿੰਘ, ਬਸੋਲੀ ਦੇ ਰਾਜਾ ਧੀਰਜ ਪਾਲ ਅਤੇ ਜੰਮੂ ਦੇ ਰਾਜਾ ਕ੍ਰਿਪਾਲਦੇਉ ਨਾਲ ਜੰਗ ਕਰਕੇ ਭਾਰੀ ਹਾਰ ਖਾਧੀ ਸੀ.
nan
nan
ਸੰਗ੍ਯਾ- ਖਤ੍ਰੀਆਂ ਦੀ ਇੱਕ ਜਾਤਿ. ਦੇਖੋ, ਉਬੇਦ ਬੇਗ.
ਵਿ- ਉੱਥਿਤ. ਖੜਾ। ੨. ਕ੍ਰਿ. ਵਿ- ਉਤਾਹਾਂ. ਉੱਪਰ. "ਪਿੰਧੀ ਉਭ ਕਲੇ ਸੰਸਾਰਾ." (ਧਨਾ ਨਾਮਦੇਵ) ਦੇਖੋ, ਕਲੇ ਅਤੇ ਪਿੰਧੀ. ੩. ਸੰ. उभ. ਦੋਵੇਂ ਦੋਨੋ. ਉਭਯ। ੪. ਸੰ. उभ् ਧਾ- ਭਰਨਾ. ਪੂਰਣ ਕਰਨਾ। ੫. ਸਿੰਧੀ. ਸੰਗ੍ਯਾ- ਅਕਾਸ. ਗਗਨ.
ਦੇਖੋ. ਉਭਯ.
ਵਿ- ਖੜਸੁਕ. ਓਹ ਦਰਖ਼ਤ ਜੋ ਕੱਟਣ ਤੋਂ ਪਹਿਲਾਂ ਖੜਾ ਹੀ ਖੁਸ਼ਕ ਹੋ ਗਿਆ ਹੈ. ਭਾਵ- ਜੀਵਨ ਦਸ਼ਾ ਵਿੱਚ ਮੁਰਦਾ. "ਭਰਮ ਸੂਕੇ ਬਹੁ ਉਭਸੁਕ ਕਹੀਅਹਿ." (ਕਲਿ ਅਃ ਮਃ ੪)
ਦੇਖੋ. ਉਭ, ਕਲੇ ਅਤੇ ਪਿੰਧੀ.
ਸੰ. ਕ੍ਰਿ. ਵਿ- ਦੋਵੇਂ ਦੋਨੋਂ.
ਸੰ. ਕ੍ਰਿ. ਵਿ- ਦੋਹੀਂ ਪਾਸੀਂ. ਦੋਹੀਂ ਥਾਂਈਂ। ੨. ਭਾਵ ਦੋਹਾਂ ਲੋਕਾਂ ਵਿੱਚ.
ਸੰਗ੍ਯਾ- ਦੋ ਅਥਵਾ ਕਈ ਅਲੰਕਾਰ ਜੇ ਇੱਕ ਥਾਂ ਪਾਏਜਾਣ, ਤਦ "ਉਭਯਾਲੰਕਾਰ" ਸੰਗ੍ਯਾ ਹੁੰਦੀ ਹੈ ਚਾਹੇ ਇਹ ਸ਼ਬਦਾਲੰਕਾਰ ਹੋਣ, ਭਾਵੇਂ ਅਰਥਾਲੰਕਾਰ. ਉਭਯਾਲੰਕਾਰ ਦੇ ਦੋ ਮੁੱਖ ਭੇਦ ਹਨ, ਸੰਸ੍ਰਿਸ੍ਟਿ ਅਤੇ ਸੰਕਰ.#(ੳ) ਜੇ ਅਨੇਕ ਅਲੰਕਾਰ ਮਿਲੇ ਹੋਏ ਭੀ ਜੁਦੇ ਭਾਸਣ, ਤਦ "ਸੰਸ੍ਰਿਸ੍ਟਿ" ਭੇਦ ਹੈ.#ਅਲੰਕਾਰ ਇਕ ਥਲ ਬਹੁਤ ਜੁਦੇ ਜੁਦੇ ਲਖ ਜਾਂਹਿ,#ਤਿਲ ਤੰਦੁਲ ਕੀ ਰੀਤਿ ਸੋਂ ਸੰਸ੍ਰਿਸ੍ਟੀ ਕਹਿ ਤਾਂਹਿ.#(ਗਰਬਗੰਜਨੀ)#(ਅ) ਜੇ ਮਿਲੇ ਹੋਏ ਵੱਖਰੇ ਪ੍ਰਤੀਤ ਨਾ ਹੋਣ, ਤਦ "ਸੰਕਰ" ਭੇਦ ਹੈ.#ਪਯ ਪਾਨੀ ਕੀ ਰੀਤਿ ਕਰ ਹੋਂਯ ਪਰਸਪਰ ਲੀਨ,#ਤਾਂਕੋ ਸੰਕਰ ਨਾਮ ਹੈ ਭਾਖਤ ਪਰਮ ਪ੍ਰਬੀਨ.#(ਕਾਵ੍ਯਪ੍ਰਭਾਕਰ)