ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਉੱਧਰਣ. उतृ- हरण. ਕ੍ਰਿ- ਉੱਪਰ ਵੱਲ ਲੈ ਜਾਣਾ. ਉੱਪਰ ਉੱਠਣਾ. ਉੱਚਾ ਹੋਣਾ। ੨. ਭੜਕਨਾ। ੩. ਉਨੱਤ (ਉੱਚਾ) ਹੋਣਾ.


ਮੁਲਤਾਨ, ਡੇਰਾ ਗ਼ਾਜ਼ੀਖ਼ਾਨ ਅਤੇ ਉਸ ਦੇ ਨਾਲ ਲਗਦੇ ਰਿਆਸਤ ਬਹਾਵਲਪੁਰ ਦੇ ਇਲਾਕੇ ਦੀ ਸੰਗ੍ਯਾ। ੨. ਦੇਖੋ, ਉਭ ਅਤੇ ਉਭਯ.


ਕ੍ਰਿ- ਉੱਚਾ ਕਰਨਾ. ਉਠਾਉਣਾ। ੨. ਭੜਕਾਉਣਾ। ੩. ਉੱਚੀ ਪਦਵੀ ਤੇ ਪਹੁਚਾਉਣਾ.