ਦੇਖੋ, ਅਗਨਿਸਾਗਰ.
nan
nan
ਦੇਖੋ, ਅਗਣਿਤ. "ਅਗਨਤ ਸਾਹੁ ਅਪਨੀ ਦੇ ਰਾਸਿ" (ਸੁਖਮਨੀ)
ਦੇਖੋ, ਅਗਨਿਬਾਣ. "ਅਗਨਬਾਣ ਰਣ ਛੁੱਟਦੇ." (ਜੰਗਨਾਮਾ)
nan
ਦੇਖੋ, ਕ੍ਰਿਸਨਭਾਵ। ੨. ਵਿਯੋਗ ਦਾ ਸੰਤਾਪ। ੩. ਕ੍ਰੋਧਭਾਵ.
ਸੰ. ਆਗਨੇਯ ਵਿਸਰਪ. ਇਸ ਦਾ ਮੂਲ ਕਾਰਣ ਜਠਰਅਗਨੀ ਦਾ ਵਿਗਾੜ ਹੈ. ਬਹੁਤਾ ਲੂਣ, ਖੱਟਾ, ਕੱਚੇ ਅਥਵਾ ਸੜੇ ਹੋਏ ਫਲ, ਬਹੁਤ ਮਿਰਚਾਂ ਅਤੇ ਗਰਮ ਮਸਾਲੇ, ਸ਼ਰਾਬ ਆਦਿ ਨਸ਼ਿਆਂ ਦੇ ਬਹੁਤਾ ਵਰਤਣ ਤੋਂ ਇਹ ਰੋਗ ਪੈਦਾ ਹੁੰਦਾ ਹੈ. ਅਗਨਵਾਉ ਦੇ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ, ਜੀ ਮਤਲਾਉਂਦਾ ਹੈ, ਹੱਡ ਭੰਨਣੀ ਹੁੰਦੀ ਹੈ, ਤ੍ਰਿਖਾ ਬਹੁਤ ਅਤੇ ਮੱਥੇ ਵਿੱਚ ਜਲਨ ਮਲੂਮ ਹੁੰਦੀ ਹੈ. ਜੇ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਸੰਗ੍ਰਹਿਣੀ, ਅਤੀਸਾਰ, ਸੂਲ, ਅਫਾਰਾ ਆਦਿ ਅਨੇਕ ਰੋਗ ਆ ਗ੍ਰਸਦੇ ਹਨ.#ਇਸ ਰੋਗ ਦੇ ਦੂਰ ਕਰਨ ਲਈ ਹਲਕਾ ਜੁਲਾਬ ਦੇਣਾ ਅਤੇ ਕੈ (ਵਮਨ) ਕਰਾਉਣੀ ਗੁਣਕਾਰੀ ਹਨ, ਪਰ ਜਿਨ੍ਹਾਂ ਦਵਾਈਆਂ ਤੋਂ ਦਾਹ ਪੈਦਾ ਹੋਵੇ ਓਹ ਵਰਤਣੀਆਂ ਠੀਕ ਨਹੀਂ.#ਚਰਾਇਤਾ, ਬਾਂਸਾ, ਕੜੂ, ਪਟੋਲਪਤ੍ਰ, ਹਰੜ, ਬਹੇੜਾ, ਆਉਲਾ, ਲਾਲ ਚੰਦਨ, ਨਿੰਮ ਦੀ ਛਿੱਲ ਇਹ ਸਭ ਸਮਾਨ ਲੈ ਕੇ ਕੁੱਟ ਲੈਣੀਆਂ. ਇਕ ਪਾ ਪਾਣੀ ਵਿੱਚ ਡੇਢ ਤੋਲਾ ਇਹ ਚੂਰਣ ਉਬਾਲਣਾ, ਜਦ ਅੱਧ ਪਾ ਪਾਣੀ ਰਹੇ ਤਦ ਛਾਣਕੇ ਤੇ ਠੰਢਾ ਕਰਕੇ ਰੋਗੀ ਨੂੰ ਦੇਣਾ ਬਹੁਤ ਚੰਗਾ ਅਸਰ ਕਰਦਾ ਹੈ. ਦੇਖੋ, ਅਗਨਿਬਾਇ.
ਸੰਗ੍ਯਾ- ਸ਼ਿਵ ਦੀ ਤੀਜੀ ਅੱਖ, ਜੋ ਉਸ ਦੇ ਮੱਥੇ ਵਿੱਚ ਹੈ. ਪੁਰਾਣਾਂ ਨੇ ਇਸ ਵਿੱਚ ਅਗਨਿ ਦਾ ਨਿਵਾਸ ਮੰਨਿਆ ਹੈ। ੨. ਸ਼ਿਵ, ਅੱਖ ਵਿੱਚ ਅੱਗ ਰੱਖਣ ਵਾਲਾ।
ਸੰਗ੍ਯਾ- ਆਗੇ੍ਨਯਾਸ੍ਰ. ਅਗਨਿ- ਅਸਤ੍ਰ. ਅਗ੍ਨ੍ਯਸ੍ਤ੍ਰ. ਪੁਰਾਣਾਂ ਵਿੱਚ ਕਥਾ ਹੈ, ਕਿ ਅਗਨਿਮੰਤ੍ਰ ਨਾਲ ਛੱਡਿਆ ਹੋਇਆ ਅਸਤ੍ਰ, ਵੈਰੀਆਂ ਨੂੰ ਭਸਮ ਕਰ ਦਿੰਦਾ ਸੀ. ਦਖੋ, ਅਸਤ੍ਰ। ੨. ਬੰਦੂਕ, ਤੋਪ ਆਦਿ। Fire- arms.
ਸੰਗ੍ਯਾ- ਨਰਕਾਗਨਿ. ਨਰਕ ਦੀ ਅੱਗ।
੨. ਗਰਭ ਦੀ ਅਗਨਿ. ਜਠਰਾਗਿਨ. "ਨਹਿ ਪੋਹੈ ਅਗਨਾਰਿ." (ਆਸਾ ਮਃ ੫) ਦੇਖੋ, ਨਾਰ। ੩. ਅਗਨਾਰ੍ਚਿ. ਅੱਗ ਦੀ ਲਾਟ। ੪. ਅਗਨਿ ਅਤੇ ਨਾਰ (ਜਲ).