ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਤਸਾਹ। ੨. ਉਮੰਗ। ੩. ਉਤਸਵ। ੪. ਤਿਉਹਾਰ. ਪਰਵ.


ਉਮਾ (ਪਾਰਵਤੀ) ਦਾ ਤਨਯ (ਪੁਤ੍ਰ). ਉਮਾ ਦਾ ਤਾਤ (ਬੇਟਾ) ਦੇਖੋ, ਉਮਾਸੁਤ.


ਸੰ. ਉਮਾ (ਪਾਰਵਤੀ) ਦਾ ਧਵ (ਪਤਿ) ਸ਼ਿਵ. ਰੁਦ੍ਰ. "ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸ ਭਗ ਗਾਮੀ." (ਜੈਤ ਰਵਦਾਸ) ਗੋਤਮਨਾਰਿ ਗਾਮੀ (ਇੰਦ੍ਰ) ਸਹਸ ਭਗ ਧਰਨ, ਉਮਾਪਤਿ (ਸ਼ਿਵ), ਸੁਆਮੀ (ਬ੍ਰਹਮਾ), ਸੀਸਧਰਨ. ਦੇਖੋ, ਸੀਸਧਰਨਿ.


ਦੇਖੋ, ਓਮੀ.


ਫ਼ਾ. [امید] ਸੰਗ੍ਯਾ- ਆਸ. ਆਸ਼ਾ। ੨. ਭਰੋਸਾ.; ਫ਼ਾ. [امیِد] ਸੰਗ੍ਯਾ- ਆਸ. ਆਸ਼ਾ। ੨. ਭਰੋਸਾ.


ਫ਼ਾ. [امیدوار] ਵਿ- ਆਸ਼ਾ (ਆਸ) ਰੱਖਣ ਵਾਲਾ.