ਸੰ. ਸੰਗ੍ਯਾ- ਉਰ (ਪੇਟ) ਨਾਲ ਗ (ਚੱਲਣ) ਵਾਲਾ ਜੀਵ। ੨. ਸਰਪ. ਸੱਪ.
ਸੱਪਾਂ ਦਾ ਰਾਜਾ. ਸ਼ੇਸਨਾਗ.
nan
ਸੰ. ਸੰਗ੍ਯਾ- ਉਰਗ (ਸੱਪ) ਨੂੰ ਅਦ (ਖਾਣ) ਵਾਲਾ. ਸੱਪ ਦਾ ਵੈਰੀ. ਗਰੁੜ। ੨. ਨਿਉਲਾ ਮੋਰ ਲਮਢੀਂਗ ਆਦਿਕ ਭੀ ਉਰਗਾਰਿ ਹਨ.
ਸੰ. ਸੰਗ੍ਯਾ- ਉਰਗ (ਸੱਪਾਂ) ਦਾ ਈਸ਼ (ਰਾਜਾ) ਸ਼ੇਸਨਾਗ। ੨. ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਵਿੱਚ ਪਹੇਲੀ ਦੇ ਢੰਗ ਗਜਰਾਜ, ਹਸ੍ਤਿ- ਰਾਜ ਅਤੇ ਨਾਗਰਾਜ ਦੀ ਥਾਂ ਉਰਗੇਸ਼ ਸ਼ਬਦ ਵਰਤਿਆ ਹੈ, ਕਿਉਂਕਿ ਨਾਗ ਨਾਉਂ ਹਾਥੀ ਦਾ ਭੀ ਹੈ.
ਦੇਖੋ, ਓਰਛਾ.
ਦੇਖੋ, ਉਰੋਜ। ੨. ਕੱਤਕ ਮਹੀਨਾ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਦੇਖੋ, ਊਰਜ.
ਦੇਖੋ, ਉਰਝਨ "ਝਝਾ ਉਰਝ ਸੁਰਝ ਨਹੀਂ ਜਾ." (ਗਉ ਬਾਵਨ ਕਬੀਰ)
nan
ਸੰ. अवरुन्धन- ਅਵਰੁੰਧਨ. ਕ੍ਰਿ- ਗੁੰਝਲ ਵਿੱਚ ਫਸਣਾ। ੨. ਅਟਕਣਾ. ਰੁਕਣਾ. "ਉਰਝ ਰਹਿਓ ਬਿਖਿਆ ਕੈ ਸੰਗਾ". (ਸੂਹੀ ਅਃ ਮਃ ੫) "ਉਰਝਿਓ ਕਨਕ ਕਾਮਿਨੀ ਕੇ ਰਸ." (ਟੋਡੀ ਮਃ ੯) ੩. ਝਗੜੇ ਵਿੱਚ ਫਸਣਾ.
ਉਲਝਕੇ.