ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उर्वग- ਉਰ੍‍ਵਰਾ. ਸੰਗ੍ਯਾ- ਜ਼ਰਖ਼ੇਜ਼ ਜ਼ਮੀਨ. ਉਪਜਾਊ ਭੂਮਿ। ੨. ਓਹ ਜਮੀਨ ਜੋ ਜਲ ਨਾਲ ਸਿੰਜੀ ਜਾਂਦੀ ਹੈ. "ਜਿਮਿ ਉਰਬਰਾ ਕ੍ਰਿਸਿ ਛੀਨ." (ਅਜਰਾਜ) ਜੈਸੇ ਉੱਤਮ ਭੂਮਿ 'ਕ੍ਰਿਸਿ' (ਖੇਤੀ) ਬਿਨਾ ਸ਼ੋਭਦੀ ਨਹੀਂ.


ਉਰਵਰਾ (ਪ੍ਰਿਥਿਵੀ) ਉਸ ਦਾ ਈਸ਼ (ਰਾਜਾ) ਣੀ (ਉਸ ਦੀ), ਰਾਜਾ ਦੀ ਫੌਜ. (ਸਨਾਮਾ) ੨. ਦੇਖੋ, ਲੁਰ ਬਰੇਸਣੀ.


ਸੰ. उर्व्वी. ਉਰ੍‍ਵੀ. ਸੰਗ੍ਯਾ- ਪ੍ਰਿਥਿਵੀ. ਜ਼ਮੀਨ. "ਅਕਾਸ ਉਰਬੀਅੰ ਜਲੰ." (ਗ੍ਯਾਨ)


ਡਿੰਗ ਸੰਗ੍ਯਾ- ਇਸਤ੍ਰੀ ਦੀ ਛਾਤੀ ਨੂੰ ਸ਼ੋਭਾ ਦੇਣ ਵਾਲਾ ਕੁਚ. ਸਤਨ. (ਥਣ. ) ੨. ਛਾਤੀ ਤੇ ਲਟਕਣ ਵਾਲਾ ਹਾਰ ਆਦਿਕ ਗਹਿਣਾ


ਤਰੰਗ. ਲਹਿਰ. ਮੌਜ. ਦੇਖੋ, ਊਰਮੀ. ਜਿਨ੍ਹਾਂ ਗ੍ਰੰਥਾਂ ਦਾ ਨਾਉਂ ਸਾਗਰ ਅਥਵਾ ਸਰ ਆਦਿਕ ਹੁੰਦਾ ਹੈ, ਉਨ੍ਹਾਂ ਦੇ ਅਧ੍ਯਾਵਾਂ ਦਾ ਨਾਉਂ ਰੂਪਕ ਅਲੰਕਾਰ ਅਨੁਸਾਰ ਉਰਮੀ (ਤਰੰਗ) ਹੋਇਆ ਕਰਦਾ ਹੈ।


ਕ੍ਰਿ. ਵਿ- ਇਸ ਪਾਸੇ ਦਾ. ਇਧਰ ਦਾ। ੨. ਭਾਵ- ਇਸ ਲੋਕ ਦਾ.


ਸੰ. उर्वशी- ਉਰ੍‍ਵਸ਼ੀ. ਸੰਗ੍ਯਾ- ਉਰੁ- ਅਸ਼. ਜੋ ਵਡੇ ਵਡਿਆਂ ਨੂੰ ਵਸ਼ ਕਰਦੀ ਹੈ. ਇੱਛਾ. ਖ੍ਵਾਹਿਸ਼। ੨. ਇੱਕ ਸੁਰਗ ਦੀ ਅਪੱਛਰਾ (ਅਪਸਰਾ) ਜਿਸ ਦਾ ਹਾਲ ਰਿਗਵੇਦ ਵਿੱਚ ਹੈ. ਇਹ ਨਾਰਾਯਣ ਦੇ ਉਰੁ (ਪੱਟ) ਤੋਂ ਉਪਜੀ, ਜਿਸ ਕਾਰਣ ਨਾਉਂ ਉਰਵਸੀ ਹੋਇਆ. ਮਹਾਂਭਾਰਤ ਵਿੱਚ ਲਿਖਿਆ ਹੈ ਕਿ ਮਿਤ੍ਰ ਅਤੇ ਵਰੁਣ ਦਾ ਉਰਵਸੀ ਨੂੰ ਦੇਖਕੇ ਵੀਰਯ ਡਿਗ ਪਿਆ, ਜਿਸ ਤੋਂ ਅਗਸ੍ਤਿ ਅਤੇ ਵਸ਼ਿਸ੍ਠ ਰਿਖੀ ਪੈਦਾ ਹੋਏ, ਇੱਕ ਵਾਰ ਉਰਵਸੀ ਨੇ ਇਨ੍ਹਾਂ ਦੋਹਾਂ ਰਿਖੀਆਂ ਨੂੰ ਗੁੱਸੇ ਕਰ ਦਿੱਤਾ, ਜਿਸ ਪੁਰ ਦੋਹਾਂ ਨੇ ਸ੍ਰਾਪ (ਸ਼ਾਪ) ਦਿੱਤਾ ਕਿ ਉਰਵਸੀ ਪ੍ਰਿਥਿਵੀ ਉੱਤੇ ਜਨਮਕੇ ਰਾਜਾ ਪੁਰੂਰਵਾ ਦੀ ਇਸਤ੍ਰੀ ਹੋਵੇ.#ਉਰਵਸੀ ਅਤੇ ਪੁਰੂਰਵਾ ਦੇ ਪ੍ਰੇਮ ਦੀ ਕਥਾ ਸ਼ਤਪਥ ਬ੍ਰਾਹਮਣ ਵਿੱਚ ਆਉਂਦੀ ਹੈ, ਅਤੇ ਕਵਿ ਕਾਲੀਦਾਸ ਨੇ ਭੀ "ਵਿਕ੍ਰਮੋਰ੍‍ਵਸ਼ਯ" ਨਾਟਕ ਵਿੱਚ ਉੱਤਮ ਰੀਤਿ ਨਾਲ ਇਹ ਪ੍ਰਸੰਗ ਲਿਖਿਆ ਹੈ. ਪਦਮ ਪੁਰਾਣ ਵਿੱਚ ਉਰਵਸੀ ਦੀ ਉਤਪੱਤੀ ਕਾਮਦੇਵ ਦੇ ਪੱਟ ਤੋਂ ਲਿਖੀ ਹੈ. "ਰੰਭਾ ਉਰਵਸੀ ਔਰ ਸਚੀ ਸੁ ਮੰਦੋਦਰੀ ਪੈ ਐਸੀ ਪ੍ਰਭਾ ਕਾਂਕੀ ਜਗ ਬੀਚ ਨ ਕਛੂ ਭਈ." ( ਕ੍ਰਿਸਨਾਵ) ੩. ਨਿਰੁਕਤ ਵਿੱਚ ਬਿਜਲੀ ਦਾ ਨਾਉਂ ਭੀ ਉਰਵਸ਼ੀ ਹੈ.


ਉਰਲਾ ਕੰਢਾ। ੨. ਭਾਵ, ਇਹ ਲੋਕ. "ਬਿਖਿਆ ਅੰਦਰਿ ਪਚਿਮੁਏ ਨਾ ਉਰਵਾਰੁ ਨ ਪਾਰੁ." (ਸ੍ਰੀ ਮਃ ੩) ੩. ਉਸਪਾਰ. ਪਰਲਾ ਕੰਢਾ. ਭਾਵ- ਪਰਲੋਕ. "ਇਸੁ ਤਨ ਧਨ ਕੀ ਕਵਨ ਵਡਾਈ? ਧਰਨਿ ਪਰੈ, ਉਰਵਾਰਿ ਨ ਜਾਈ." (ਗਉ ਕਬੀਰ)


ਉਰਲਾ ਅਤੇ ਪਰਲਾ ਕੰਢਾ। ੨. ਭਾਵ- ਇਹ ਲੋਕ ਅਤੇ ਪਰਲੋਕ. ਦੇਖੋ, ਉਰਵਾਰ.


ਲੋਕ ਪਰਲੋਕ ਦੇ ਗ੍ਯਾਤਾ ਸਾਧੁਜਨ। ੨. ਭਾਵ- ਚਿਤ੍ਰਗੁਪਤ. "ਉਰਵਾਰਪਾਰ ਕੇ ਦਾਨੀਆ! ਲਿਖਲੇਹੁ ਆਲਪਤਾਲੁ। ਮੋਹਿ ਜਮਡੰਡੁ ਨ ਲਗਈ." (ਗਉ ਰਵਦਾਸ)