ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉੜਦ. "ਦਾਲ ਉਰਦ ਕੀ ਛਮਕ ਬਨਾਈ." (ਗੁਪ੍ਰਸੂ)


ਤੁ [اردابیگنی] ਸੰਗ੍ਯਾ- ਜ਼ਨਾਨੇ ਮਹਲ ਵਿੱਚ ਵਰਦੀ ਅਤੇ ਸ਼ਸ਼ਤ੍ਰ ਪਹਿਨਕੇ ਪਹਿਰਾ ਦੇਣ ਵਾਲੀ ਇਸਤ੍ਰੀ. Amadon. ਮੁਸਲਮਾਨ ਬਾਦਸ਼ਾਹਾਂ ਵੇਲੇ ਉਰਦਾਬੇਗਨੀ ਹੀ ਬਾਦਸ਼ਾਹ ਪਾਸ ਜ਼ਨਾਨਖ਼ਾਨੇ ਅੰਦਰ ਅਰਜ ਪਹੁੰਚਾਇਆ ਕਰਦੀ ਸੀ. ਦੇਖੋ, ਅਰਜਬੇਗੀ.


ਤੁ [اُردوُ] ਸੰਗ੍ਯਾ- ਸੈਨਾ. ਫ਼ੌਜ। ੨. ਛਾਵਣੀ. ਫ਼ੌਜ ਦਾ ਨਿਵਾਸਅਸਥਾਨ. ਕੈਂਪ। ੩. ਫ਼ੌਜ ਦਾ ਬਾਜ਼ਾਰ। ੪. ਲਸ਼ਕਰੀ ਲੋਕਾਂ ਦੀ ਮਿਲੀ ਜੁਲੀ ਬੋਲੀ. ਇਸ ਦਾ ਅਰੰਭ ਖਿਲਜੀਆਂ ਦੇ ਰਾਜ ਵੇਲੇ ਸ਼ਾਹੀ ਫੌਜ ਦੇ ਬਜਾਰਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਬੋਲੀਆਂ ਦੇ ਮੇਲ ਜੋਲ ਤੋਂ ਹੋਇਆ, ਇਸ ਲਈ ਇਸ ਨੂੰ 'ਉਰਦੂ' ਜਾਂ ਲਸ਼ਕਰੀ ਬੋਲੀ ਆਖਣ ਲਗ ਪਏ. ਮੁਗਲਾਂ ਦੇ ਰਾਜ ਸਮੇਂ, ਖ਼ਾਸ ਕਰਕੇ ਸ਼ਾਹ ਜਹਾਨ ਦੇ ਵੇਲੇ ਆਕੇ ਇਹ ਬੋਲੀ ਆਮ ਪ੍ਰਚਲਿਤ ਹੋ ਗਈ. ਇਸ ਦਾ ਢਾਂਚਾ ਹਿੰਦੀ ਹੈ, ਪਰ ਇਸ ਵਿਚ ਅਰਬੀ ਤੁਰਕੀ ਅਤੇ ਫਾਰਸੀ ਸ਼ਬਦ ਭੀ ਪਾਏ ਜਾਂਦੇ ਹਨ, ਲਿਖਣ ਲਈ ਫਾਰਸੀ ਅੱਖਰ ਵਰਤੀਦੇ ਹਨ. ਭਾਵੇਂ ਇਹ ਸਾਰੇ ਉੱਤਰੀ ਹਿੰਦ ਵਿੱਚ ਸਮਝੀ ਜਾਂਦੀ ਹੈ, ਪਰ ਸੰਮਿਲਤ ਪ੍ਰਾਂਤ ਇਸ ਦਾ ਖਾਸ ਘਰ ਹੈ. ਭਾਵੇਂ ਮਿਲੀ ਜੁਲੀ ਕੋਈ ਬੋਲੀ ਹੋਵੇ, ਉਸ ਨੂੰ ਅਸੀਂ ਉਰਦੂ ਆਖ ਸਕਦੇ ਹਾਂ, ਪਰ ਫਾਰਸੀ ਸ਼ਬਦਾਂ ਨਾਲ ਮਿਲੀ ਭਾਰਤ ਦੀ ਬੋਲੀ ਖ਼ਾਸ ਕਰਕੇ ਉਰਦੂ ਪ੍ਰਸਿੱਧ ਹੈ. ਇਸ ਦੇ ਲਿਖਣ ਲਈ ਭੀ ਫਾਰਸੀ ਅੱਖਰ ਵਰਤੇ ਜਾਂਦੇ ਹਨ.


ਸੰ. ऊद्घेव- ਊਧ੍ਵ਼. ਕ੍ਰਿ. ਵਿ- ਉੱਪਰ. ਉੱਪਰ ਦੀ ਤਰਫ਼. ਉੱਪਰ ਵੱਲ. "ਊਰਧ ਮੂਲ ਜਿਸੁ ਸਾਖ ਤਲਾਹਾ, ਚਾਰ ਬੇਦ ਜਿਤੁ ਲਾਗੇ."¹ (ਗੂਜ ਅਃ ਮਃ ੧) ੨. ਵਿ- ਉੱਚਾ. ਬਲੰਦ. "ਗਰਭ ਕੁੰਡਲ ਮਹਿ ਉਰਧ ਧਿਆਨੀ." (ਮਾਰੂ ਸੋਲਹੇ ਮਃ ੧) ਦੇਖੋ, ਉਰਧ ਧਿਆਨੀ। ੩. ਖੜਾ. ਖਲੋਤਾ। ੪. ਸੰਗ੍ਯਾ- ਕਰਤਾਰ, ਜੋ ਸਭ ਤੋਂ ਉੱਚਾ ਹੈ. "ਅਰਧਹਿ ਉਰਧ ਮਿਲਿਆ ਸੁਖ ਪਾਵਾ." (ਗਉ ਬਾਵਨ ਕਬੀਰ) ਜੀਵ ਨੂੰ ਬ੍ਰਹਮ ਮਿਲਿਆ, ਤਦ ਸੁਖ ਪਾਇਆ। ੪. ਵਿ- ਮੂਧਾ. ਉਲਟਾ. ਅਧੋ. (अधम्) "ਉਰਧ ਪੰਕ ਲੈ ਸੂਧਾ ਕਰੈ." (ਗਉ ਵਾਰ ਸੱਤ ਕਬੀਰ) ਮੂਧਾ ਪੰਕਜ (ਕਮਲ ਮਨ ਹੈ. ਦੇਖੋ, ਊਰਧ.


ਸੰ. ਉਗ੍ਰ ਤਪ. ਭਾਰੀ ਤਪਸਾ। ੨. ਖੜਾ ਹੋਕੇ ਕੀਤਾ ਤਪ। ੩. ਬਾਹਾਂ ਖੜੀਆਂ ਕਰਕੇ ਕੀਤਾ ਤਪ. "ਕਾਇਆ ਸਾਧੈ ਉਰਧਤਪ ਕਰੈ ਵਿਚਹੁ ਹਉਮੈ ਨ ਜਾਇ." (ਸ੍ਰੀ ਮਃ ੩)


ਵਿ- ਉੱਪਰ ਵੱਲ ਧਿਆਨ (ਧ੍ਯਾਨ) ਕਰਨ ਵਾਲਾ. ਭਾਵ ਕਰਤਾਰ ਵੱਲ ਮਨ ਲਾਉਣ ਵਾਲਾ. ਦੇਖੋ, ਉਰਧ.


ਦੇਖੋ, ਊਰਧਵਾਹੁ.


ਕ੍ਰਿ- ਵਸਾਉਣਾ. ਦ੍ਰਿੜ੍ਹ ਨਿਸ਼ਾ ਕਰਨਾ. "ਚਰਨਕਮਲ ਰਿਦ ਮਹਿ ਉਰਧਾਰਹੁ." (ਸੁਖਮਨੀ)


ਅ਼. [اُرف] ਸੰਗ੍ਯਾ- ਉਰਫ਼ ਦਾ ਬਹੁ ਵਚਨ. ਠੱਡੇ. ਤੋਖੇ. ਸਰਹੱਦੀ ਚਿੰਨ੍ਹ. ੨. ਅ਼. [عُرف] . ਉਰਫ਼. ਵਿ- ਪ੍ਰਸਿੱਧ. ਵਿਖ਼੍ਯਾਤ. ਮਸ਼ਹੂਰ। ੩. ਤੁੱਲ. ਬਰੋਬਰ। ੪. ਸੰਗ੍ਯਾ- ਵਿਦ੍ਯਾ. ਇਲਮ.


ਦੇਖੋ, ਉਰਵਸੀ.