ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اُمّت] ਉੱਮਤ. ਸੰਗ੍ਯਾ- ਕ਼ੌਮ. ਜਾਤਿ। ੨. ਸੰਪ੍ਰਦਾਯ. ਉਪਦੇਸ਼ ਅੰਗੀਕਾਰ ਕਰਨ ਵਾਲੀ ਜਮਾਤ. "ਦਰਿ ਸੇਵੈ ਉਮਤਿ ਖੜੀ." (ਵਾਰ ਰਾਮ ੩)


ਅ਼. [عُمدہ] . ਉਮਦਹ. ਵਿ- ਉੱਤਮ. ਸ਼੍ਰੇਸ੍ਠ। ੨. ਹੱਛਾ. ਚੰਗਾ। ੩. ਚੁਣਿਆ ਹੋਇਆ। ੪. ਸੁੰਦਰ.


ਦੇਖੋ, ਉਨਮਨਾ. "ਅਬ ਜਗ ਜਾਨਿ ਜੁ ਉਮਨਾ ਰਹੈ." (ਗਉ ਬਾਵਨ ਕਬੀਰ)


ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ.


ਡਰੋਲੀ ਨਿਵਾਸੀ ਸੰਘਾ ਗੋਤ ਦਾ ਜੱਟ ਮਸੰਦ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਆਗ੍ਯਾ ਨਾਲ ਹਰਿਮੰਦਰ ਦੀ ਚਿਣਵਾਈ ਵੇਲੇ ਪ੍ਰੇਮ ਨਾਲ ਸੇਵਾ ਕਰਦਾ ਸੀ. ਇਹ ਪੂਜਾ ਦੇ ਧਨ ਨੂੰ ਵਿਹੁ ਜਾਣਦਾ ਸੀ।#ਇਸਦਾ ਪੁਤ੍ਰ ਨੰਦਚੰਦ ਦਸ਼ਮੇਸ਼ ਜੀ ਦਾ ਦੀਵਾਨ ਹੋਇਆ ਹੈ. ਦੇਖੋ, ਨੰਦਚੰਦ.


ਸਿੰਧੀ. ਵਾ. ਅਵਸਥਾ ਦੇ ਦਿਨ ਘਟ ਰਹੇ ਹਨ, ਭਾਵ ਕਟੀਂਦੇ ਹਨ. ਜਿਵੇਂ- ਖੇਤ ਨੂੰ ਹੱਥ ਪੈਂਦਾ ਹੈ (ਵਾਢੀ ਹੋਂਦੀ ਹੈ). "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." ਇਹ ਵ੍ਯੰਗ ਵਾਕ ਹੈ, ਜੈਸੇ ਮਾਰਨ ਲਈ ਆਖਣਾ ਵਡੀ ਉਮਰ ਕਰੋ. ਦੀਵੇ ਬੁਝਾਉਣ ਨੂੰ ਆਖਣਾ ਵਡਾ ਕਰੋ ਆਦਿ.


[خطّاب عُمربِن] ਉਮਰ ਬਿਨ ਖ਼ੱਤ਼ਾਬ. ਖ਼ੱਤਾਬ ਦਾ ਪੁਤ੍ਰ ਖ਼ਲੀਫ਼ਾ. ਉ਼ਮਰ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਅਬੂਬਕਰ ਪਿੱਛੋਂ ਉਮਰ ਦੂਜਾ ਖ਼ਲੀਫ਼ਾ. ਸਨ ੧੩. ਹਿਜਰੀ ਵਿੱਚ ਮੁਕੱਰਿਰ ਹੋਇਆ ਅਤੇ ਸਨ ੨੩ ਹਿਜਰੀ (੬੪੪ ਈਸਵੀ) ਵਿੱਚ ਫ਼ਿਰੋਜ਼ ਗੁਲਾਮ ਦੇ ਹੱਥੋਂ ਖੰਜਰ ਨਾਲ ਮਾਰਿਆ ਗਿਆ. ਇਸ ਖ਼ਲੀਫ਼ੇ ਦੇ ਸਮੇਂ ਮੁਸਲਮਾਨਾਂ ਨੇ ਮਿਸਰ ਅਤੇ ਉੱਤਰੀ ਅਫਰੀਕਾ ਨੂੰ ਫਤੇ ਕਰ ਲਿਆ ਸੀ। ਇਸ ਨੇ ਹੱਦੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. "ਕੀਨੋ ਉਮਰਖਿਤਾਬ ਜ੍ਯੋਂ ਆਜ ਹਮਾਰੋ ਨ੍ਯਾਉਂ." (ਚਰਿਤ੍ਰ ੩੮)#ਉਮਰ ਖ਼ਲੀਫ਼ਾ ਦੇ ਨਿਆਉਂ ਦੀ ਕਈ ਕਹਾਣੀਆਂ ਹਨ, "ਅਲਫ਼ਾਰੂਕ" ਵਿੱਚ ਲਿਖਿਆਹੈ ਕਿ ਉਮਰ ਨੇ ਨੇਮ ਥਾਪਿਆ ਸੀ ਕਿ ਜੋ ਸ਼ਰਾਬ ਪੀਵੇ, ਉਸ ਦੇ ਅੱਸੀ ਕੋਰੜੇ ਲਾਏ ਜਾਣ. ਇੱਕ ਦਿਨ ਖ਼ਲੀਫ਼ਾ. ਦੇ ਪੁਤ੍ਰ ਅਬੂਸ਼ਾਮਹ ਨੇ ਸ਼ਰਾਬ ਪੀ ਲਈ, ਜਿਸ ਤੋਂ ਉਮਰ ਨੇ ਆਪਣੇ ਹੱਥੀਂ ਜ਼ੋਰ ਦੇ ਕੋਰੜੇ ਮਾਰੇ, ਅਤੇ ਉਸ ਦਾ ਪੁਤ੍ਰ ਮਰ ਗਿਆ. "ਉਮਰ- ਖਿਤਾਬ ਅਦਾਲਤੀ ਬੇਟਾ ਮਰਵਾਇਆ. " (ਜੰਗਨਾਮਾ)¹; [خّطاب عُمربِن] ਉਮਰ ਬਿਨ ਖ਼ੱਤ਼ਾਬ. ਖ਼ੱਤਾਬ ਦਾ ਪੁਤ੍ਰ ਖ਼ਲੀਫ਼ਾ. ਉ਼ਮਰ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਅਬੂਬਕਰ ਪਿੱਛੋਂ ਉਮਰ ਦੂਜਾ ਖ਼ਲੀਫ਼ਾ. ਸਨ ੧੩. ਹਿਜਰੀ ਵਿੱਚ ਮੁਕੱਰਿਰ ਹੋਇਆ ਅਤੇ ਸਨ ੨੩ ਹਿਜਰੀ (੬੪੪ ਈਸਵੀ) ਵਿੱਚ ਫ਼ਿਰੋਜ਼ ਗੁਲਾਮ ਦੇ ਹੱਥੋਂ ਖੰਜਰ ਨਾਲ ਮਾਰਿਆ ਗਿਆ. ਇਸ ਖ਼ਲੀਫ਼ੇ ਦੇ ਸਮੇਂ ਮੁਸਲਮਾਨਾਂ ਨੇ ਮਿਸਰ ਅਤੇ ਉੱਤਰੀ ਅਫਰੀਕਾ ਨੂੰ ਫਤੇ ਕਰ ਲਿਆ ਸੀ। ਇਸ ਨੇ ਹੱਦੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. "ਕੀਨੋ ਉਮਰਖਿਤਾਬ ਜ੍ਯੋਂ ਆਜ ਹਮਾਰੋ ਨ੍ਯਾਉਂ." (ਚਰਿਤ੍ਰ ੩੮)#ਉਮਰ ਖ਼ਲੀਫ਼ਾ ਦੇ ਨਿਆਉਂ ਦੀ ਕਈ ਕਹਾਣੀਆਂ ਹਨ, "ਅਲਫ਼ਾਰੂਕ" ਵਿੱਚ ਲਿਖਿਆਹੈ ਕਿ ਉਮਰ ਨੇ ਨੇਮ ਥਾਪਿਆ ਸੀ ਕਿ ਜੋ ਸ਼ਰਾਬ ਪੀਵੇ, ਉਸ ਦੇ ਅੱਸੀ ਕੋਰੜੇ ਲਾਏ ਜਾਣ. ਇੱਕ ਦਿਨ ਖ਼ਲੀਫ਼ਾ. ਦੇ ਪੁਤ੍ਰ ਅਬੂਸ਼ਾਮਹ ਨੇ ਸ਼ਰਾਬ ਪੀ ਲਈ, ਜਿਸ ਤੋਂ ਉਮਰ ਨੇ ਆਪਣੇ ਹੱਥੀਂ ਜ਼ੋਰ ਦੇ ਕੋਰੜੇ ਮਾਰੇ, ਅਤੇ ਉਸ ਦਾ ਪੁਤ੍ਰ ਮਰ ਗਿਆ. "ਉਮਰ- ਖਿਤਾਬ ਅਦਾਲਤੀ ਬੇਟਾ ਮਰਵਾਇਆ. " (ਜੰਗਨਾਮਾ)¹


ਮਰਮਸ੍‍ਥਲ ਦਾ ਆਮਯ. ਸੰ. अन्तरविद्रधि- ਅੰਤਰਵਿਦ੍ਰਧਿ. ਅੰਤੜੀ ਦਾ ਫੋੜਾ. ਅੰਦਰ ਦਾ ਫੋੜਾ. ਖਾਣ ਪੀਣ ਦਾ ਸੰਜਮ ਨਾ ਕਰਨ ਤੋਂ, ਸ਼ਰਾਬ ਆਦਿਕ ਨਸ਼ਿਆਂ ਦੇ ਸੇਵਨ ਤੋਂ ਸ਼ਰੀਰ ਦੇ ਖਿਲਤ ਵਿਗੜ ਜਾਂਦੇ ਹਨ, ਜਿਸ ਤੋਂ ਲਹੂ ਵਿੱਚ ਵਿਕਾਰ ਹੋਕੇ ਅੰਦਰਲੇ ਅੰਗਾਂ ਦੀਆਂ ਗਿਲਟੀਆਂ ਵਿੱਚਸੋਜ ਪੈਦਾ ਹੋ ਜਾਂਦੀ ਹੈ. ਇਹ ਸੋਜ ਫੋੜਾ ਬਣਕੇ ਭਾਰੀ ਦੁਖ ਦਿੰਦੀ ਹੈ. ਹੌਲੀ ਹੌਲੀ ਪੀਪ ਪੈ ਜਾਂਦੀ ਹੈ. ਇਹ ਵਿਦ੍ਰਧਿ ਮੇਦੇ, ਨਾਭੀ, ਪੇਡੂ, ਜਿਗਰ, ਗੁਰਦੇ, ਤਿੱਲੀ ਆਦਿ ਵਿੱਚ ਹੋ ਕੇ ਭਾਰੀ ਦੁੱਖ ਦਿੰਦੀ ਹੈ. ਹਰ ਵੇਲੇ ਚੀਸ ਪੈਂਦੀ ਹੈ. ਨੀਂਦ ਨਹੀਂ ਆਉਂਦੀ.#ਇਸ ਦਾ ਸਭ ਤੋਂ ਚੰਗਾ ਉਪਾਉ ਇਹ ਹੈ ਕਿ ਸਿਆਣੇ ਡਾਕਟਰ ਤੋਂ ਫੋੜਾ ਚਿਰਵਾਇਆ ਜਾਵੇ ਅਤੇ ਲਹੂ ਸਾਫ ਕਰਨ ਵਾਲੀ ਅਤੇ ਕਬਜਕੁਸ਼ਾ ਦਵਾ ਵਰਤੀ ਜਾਵੇ. ਗਿਜਾ ਹਲਕੀ ਅਤੇ ਤਾਕਤ ਦੇਣਵਾਲੀ ਦੇਣੀ ਚਾਹੀਏ. ਹਰੜ ਅਤੇ ਸੁਹਾਂਜਣੇ ਦਾ ਰਸ ਪੀਣਾ ਬਹੁਤ ਗੁਣਕਾਰੀ ਹੈ. "ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ." (ਵਾਰ ਗਉ ੧. ਮਃ ੪)#ਇਸ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਉਮਰਥਲ ਦੀ ਚੀਸ ਨੂੰ ਰੋਗੀ ਹੀ ਜਾਣਦਾ ਹੈ, ਇਸੇ ਤਰ੍ਹਾਂ ਜਿਨ੍ਹਾਂ ਅੰਦਰ ਵਿਰਹ ਦੀ ਪੀੜ ਹੈ, ਉਸਨੂੰ ਵਿਰਹੀ ਹੀ ਅਨੁਭਵ ਕਰਦਾ ਹੈ.