ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उल्लसित. ਵਿ- ਪ੍ਰਕਾਸ਼ਿਤ. ਚਮਕਦਾ। ੨. ਆਨੰਦ ਸਹਿਤ. ਪ੍ਰਸੰਨ.


ਦੇਖੋ, ਉਪਾਲੰਭ ਅਤੇ ਉਰਾਹਨਾ.


ਸੰ. उल्का. ਸੰਗ੍ਯਾ- ਪ੍ਰਕਾਸ਼ ਦੀ ਰੇਖਾ। ੨. ਚੁਆਤੀ. ਮੁਰਿਆੜ। ੩. ਆਕਾਸ਼ ਤੋਂ ਡਿਗਦੇ ਤਾਰੇ ਦਾ ਪ੍ਰਕਾਸ਼ (Shooting Stars). ਦੇਖੋ, ਉਲ ੨.


ਸੰਗ੍ਯਾ- ਆਕਾਸ਼ ਤੋਂ ਅੰਗਾਰਾਂ ਦਾ ਡਿਗਣਾ, ਜੋ ਪੁਰਾਣਾ ਵਿੱਚ ਅਪਸਗਨ ਮੰਨਿਆ ਹੈ. "ਉਲਕਾਪਾਤ ਹੋਤ ਆਕਾਸਾ." (ਚਰਿਤ੍ਰ ੪੦੫) ਦੇਖੋ, ਉਲਕਾ ੩.


ਮਰਾ. ਕ੍ਰਿ- ਸਮਾਪਤ ਕਰਨਾ। ੨. ਬੰਦ ਕਰਨਾ। ੩. ਸੰਬਰਨਾ। ੪. ਮਾਂਜਣਾ.