ਸੰਗ੍ਯਾ- ਕਿਸੇ ਵਸਤ ਦੇ ਬਦਲੇ ਖਰੀਦਿਆ ਹੋਇਆ ਦਾਸ. ਜ਼ਰਖ਼ਰੀਦ ਗ਼ੁਲਾਮ. "ਸੰਤਨ ਕੇ ਹਮ ਉਲਟੇ ਸੇਵਕ" (ਧਨਾ ਨਾਮਦੇਵ) ੨. ਸੰਸਾਰੀ ਸੇਵਕਾਂ ਤੋਂ ਉਲਟੀ ਰੀਤਿ ਦਾ ਸੇਵਕ. ਸੁਆਰਥ (ਸ੍ਵਾਰਥ) ਰਹਿਤ ਸੇਵਾ ਕਰਨ ਵਾਲਾ.
ਕ੍ਰਿ- ਵਿ- ਉਲਟਕੇ. ਪਰਤਕੇ. "ਉਲਟਿ ਕਮਲੁ ਅੰਮ੍ਰਿਤਿ ਭਰਿਆ." (ਵਾਰ ਮਲਾ ਮਃ ੧)
ਵਿ- ਵਿਰੁੱਧ. ਵਿਪਰੀਤ. "ਸਤਿਗੁਰੁ ਮਿਲਿਐ ਉਲਟੀ ਭਈ." (ਸ੍ਰੀ ਮਃ ੩) ੩. ਸੰਗ੍ਯਾ- ਡਾਕੀ. ਵਮਨ. ਛਰਦਿ. ਕਯ (ਕੈ) ਮੇਦੇ ਵਿੱਚ ਜਾਕੇ, ਪਰਤਕੇ ਬਾਹਰ ਆਉਂਦੀ ਹੈ, ਇਸ ਲਈ ਨਾਉਂ 'ਉਲਟੀ' ਹੈ.
ਭਾਵ- ਕਿਸੇ ਰੀਤਿ ਦਾ ਧਰਮ ਅਤੇ ਲੋਕ ਵਿਰੁੱਧ ਹੋਣਾ.
(ਰਾਮ ਕਬੀਰ) ਜਦ ਪ੍ਰਾਣਵਾਯੁ ਬਲ ਕਰਕੇ ਉਲਟਾਈ, ਭਾਵ- ਉੱਪਰ ਨੂੰ ਖਿੱਚੀ.
ਦੇਖੋ, ਉਲਟਾ ਸੇਵਕ.
ਕ੍ਰਿ- ਉਤਰਨਾ. ਦੂਰ ਹੋਣਾ. ਮਿਟਣਾ। ੨. ਹੇਠ ਲਹਿਣਾ. "ਸਰ ਹੰਸ ਉਲਥੜੇ ਆਇ." (ਸ੍ਰੀ ਮਃ ੧. ਪਹਿਰੇ) "ਆਇ ਉਲਥੇ ਹੰਝ." (ਸ. ਫਰੀਦ) ੩. ਹੇਠ ਉੱਪਰ ਕਰਨਾ. ਪਰਤਣਾ। ੪. ਅਨੁਵਾਦ ਕਰਨਾ. ਇੱਕ ਬੋਲੀਤੋਂ ਦੂਜੀ ਬੋਲੀ ਵਿੱਚ ਕਰਨਾ.
ਸੰਗ੍ਯਾ- ਅਨੁਵਾਦ. ਤਰਜੁਮਾ। ੨. ਦੇਖੋ, ਉਲਥਨਾ।