ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਲਾਸ.


ਕ੍ਰਿ- ਉਤਾਰਨਾ। ੨. ਹਟਾਉਣਾ. ਮਿਟਾਉਣਾ. ਨਿਵ੍ਰਿੱਤ ਕਰਨਾ. "ਹਭੇ ਡੁੱਖ ਉਲਾਹਿ." (ਵਾਰ ਜੈਤ) "ਸਗਲੀ ਤ੍ਰਿਸਨ ਉਲਾਹੀ, ਸੰਤਹੁ!" (ਰਾਮ ਅਃ ਮਃ ੫)


ਸੰਗ੍ਯਾ- ਉਪਾਲੰਭ. ਉਲਾਂਭਾ. "ਲਾਖ ਉਲਾਹਨੇ ਮੋਹਿ." (ਬਿਹਾ ਛੰਤ ਮਃ ੫) "ਉਲਾਹਨੋ ਮੈ ਕਾਹੂ ਨ ਦੀਓ." (ਨਟ ਮਃ ੫)


ਕ੍ਰਿ- ਵਿ- ਉਤਾਰਕੇ। ੨. ਉਮੰਗ (ਉਲਾਸ) ਸਹਿਤ ਹੋਕੇ.


ਮੈ ਉਤਾਰਦਿੱਤਾ. ਮੈ ਲਾਹੇ (ਉਤਾਰੇ). "ਹਭੇ ਡੁਖ ਉਲਾਹਿਅਮੁ." (ਵਾਰ ਮਾਰੂ ੨. ਮਃ ੫)


ਉਤਾਰੀ. ਲਾਹੀ. ਦੇਖੋ, ਉਲਾਹਨ.