ਵਿ- ਪਲਾਣ ਬਿਨਾ. ਕਾਠੀ ਅਤੇ ਤਹਿਰੂ ਬਿਨਾ ਘੋੜਾ ਆਦਿਕ. "ਜੀਨ ਤੁਰੰਗਮ ਪਾਇ ਨਿਕਾਰਾ। ਕਿਧੌਂ ਉਲਾਣਾ ਲੀਨ ਸਿਧਾਰਾ?" (ਗੁਪ੍ਰਸੂ)
ਦੇਖੋ, ਔਲਾਦ.
ਉਲਾਹਨਾ. ਤਾਨਾ. ਦੇਖੋ, ਉਪਾਲੰਭ. "ਉਲਾਮੇ ਜੀਅ ਸਹੇ." (ਆਸਾ ਫਰੀਦ)
ਕ੍ਰਿ- ਉਭਾਰਨਾ. ਉਠਾਉਣਾ। ੨. ਪਿਛਲਾ ਪਾਸਾ ਨੀਵਾਂ ਅਤੇ ਅਗਲਾ ਪਾਸਾ ਉੱਚਾ ਕਰਨਾ.
ਇੱਕ ਮਾਤ੍ਰਿਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੫. ਤੇ, ਦੂਜਾ ੧੩. ਤੇ. ਛੱਪਯ ਛੰਦ ਦੇ ਅੰਤ ਜੋ ਦੋ ਤੁਕਾਂ ਹੁੰਦੀਆਂ ਹਨ, ਓਹ ਉੱਲਾਲ ਦਾ ਸਰੂਪ ਹੈ.#ਉਦਾਹਰਣ-#ਮਨ ਮੇ ਵਸਾਯਕੈ ਗੁਰੁਗਿਰਾ,#ਇਕ ਅਕਾਲ ਕੋ ਨਿਤ ਭਜੋ,#ਛਲ ਵੈਰ ਈਰਖਾ ਕ੍ਰਿਪਣਤਾ#ਮਿਤ੍ਰਘਾਤ ਹੋਮੈ ਤਜੋ.#ਕਈ ਕਵੀਆਂ ਨੇ ਉੱਲਾਲ ਅਤੇ ਉੱਲਾਲਾ ਇੱਕੋ ਛੰਦ ਸਮਝਕੇ ਲੱਛਣ ਦੱਸਣ ਵਿੱਚ ਭਾਰੀ ਭੁੱਲ ਕੀਤੀ ਹੈ.
ਸੰਗ੍ਯਾ- ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ "ਚੰਦ੍ਰਮਣਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ੧੩. ਮਾਤ੍ਰਾ. ਪਹਿਲਾ ਵਿਸ਼੍ਰਾਮ ੮. ਤੇ, ਦੂਜਾ ੫. ਮਾਤ੍ਰਾ ਪੁਰ. ਕਈ ਕਵੀਆਂ ਨੇ ਭੁਲੇਖਾ ਖਾਕੇ ਇਸ ਦਾ ਨਾਉਂ "ਉੱਲਾਲ" ਲਿਖ ਦਿੱਤਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਛੰਦ "ਸਲੋਕ" ਸਿਰਲੇਖ ਹੇਠ ਆਇਆ ਹੈ.#ਉਦਾਹਰਣ-#ਸਿਦਕੁ ਸਬੂਰੀ, ਸਾਦਿਕਾ,#ਸਬਰੁ ਤੋਸਾ ਮਲਾਇਕਾਂ,#ਦਿਦਾਰੁ ਪੂਰੇ, ਪਾਇਸਾ,#ਥਾਉ ਨਾਹੀ ਖਾਇਕਾ.#(ਵਾਰ ਸ੍ਰੀ ਮਃ ੧)