ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਵਲੇਹਨ.


ਸੰਗ੍ਯਾ- ਉਲੇਂਹਦੜਾ. ਇੱਕ ਪ੍ਰਕਾਰ ਦਾ ਜੰਗਲੀ ਘਾਹ, ਜੋ ਬਰਸਾਤ ਵਿੱਚ ਉਗਦਾ ਹੈ. ਇਸ ਦੇ ਬੀਜ ਉੱਤੇ ਨਿੱਕੇ- ਨਿੱਕੇ ਕੰਡੇ ਬਹੁਤ ਹੁੰਦੇ ਹਨ. ਜਰਾ ਛੁਹਿਣ ਤੋਂ ਅਜੇਹੇ ਚਿਮੜਦੇ ਹਨ ਕਿ ਔਖਿਆਂ ਉਤਰਦੇ ਹਨ। ੨. ਉਲੇਹੇ ਦਾ ਬੀਜ। ੩. ਉਲੇਹੇ ਵਾਂਙ ਚਿਮੜਨ ਵਾਲਾ ਆਦਮੀ.


ਦੇਖੋ, ਉੱਲੇਖ.


ਸੰ. उल्लेख. ਸੰਗ੍ਯਾ- ਲਿਖਤ. ਤਹ਼ਰੀਰ. ਲਿਪਿ। ੨. ਇੱਕ ਅਰਥਾਲੰਕਾਰ. ਇੱਕ ਹੀ ਵਸਤੁ ਨੂੰ ਕਈ ਲੋਕ ਆਪਣੀ ਆਪਣੀ ਭਾਵਨਾ ਅਨੁਸਾਰ ਜੇ ਵੱਖਰੇ ਵੱਖਰੇ ਰੂਪ ਕਲਪਣ, ਤਦ "ਉੱਲੇਖ" ਅਲੰਕਾਰ ਹੁੰਦਾ ਹੈ.#ਕੈ ਬਹੁਤੇ ਕੈ ਏਕ ਜਹਿਂ ਏਕ ਵਸ੍ਤ ਕੋ ਦੇਖ,#ਬਹੁ ਬਿਧਿਕਰ ਉੱਲੇਖ ਹੈਂ ਸੋ ਉੱਲੇਖੋ ਉਲੇਖ.#(ਸ਼ਿਵਰਾਜ ਭੂਸਣ)#ਉਦਾਹਰਣ-#ਸ਼ਤ੍ਰ ਵਿਲੋਕਤ ਕਾਲ ਸਮ ਜਾਨਹਿ ਲੇ ਪ੍ਰਾਨਾ,#ਦੇਵੋਤਰੋਵਰ ਕੈ ਲਖੈਂ ਜਨ ਕਾਮਨਵਾਨਾ,#ਗ੍ਯਾਨੀ ਲਖਹਿਂ ਪਰਾਤਮਾ ਵਾਂਛਿਤ ਤਨ ਧਾਰਾ,#ਨਿਸ਼ਚਯ ਭਗਤਨ ਕੇ ਰਿਦੇ ਵਿਸਨੂ ਅਵਤਾਰਾ,#ਸ਼੍ਰੀ ਨਾਨਕ ਕੋ ਤਨ ਦਸ਼ਮ ਸਿੱਖਨ ਮਨ ਜਾਨਾ,#ਪ੍ਰਜਾ ਲਖੈ ਰਾਜਾ ਮਹਾਂ ਪਾਲੈ ਵਿਧਿ ਨਾਨਾ.#(ਗੁਪ੍ਰਸੂ)#(ਅ) ਇੱਕ ਵਸਤੁ ਨੂੰ ਇੱਕ ਹੀ ਆਦਮੀ ਅਨੇਕ ਰੂਪ ਦੇਖੇ, ਇਹ "ਉੱਲੇਖ" ਦਾ ਦੂਜਾ ਰੂਪ ਹੈ.#ਉਦਾਹਰਣ-#ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰੁ ਤੂੰ ਹੰਸ,#ਕਉਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖਿ ਵਿਗਸ.#(ਸ੍ਰੀ ਮਃ ੧)#ਗੁਰੁ ਤੀਰਥੁ ਗੁਰੁ ਪਾਰਿਜਾਤੁ ਗੁਰੁ ਮਨਸਾ ਪੂਰਨਹਾਰੁ,#ਗੁਰੁ ਦਾਤਾ ਹਰਿਨਾਮੁ ਦੇਇ ਉਧਰੈ ਸਭ ਸੰਸਾਰੁ.#(ਸ੍ਰੀ ਮਃ ੫)


ਦੇਖੋ, ਉਲੇਹਾ.


ਸੰ. उल्लङघन. ਲੰਘਣ ਦੀ ਕ੍ਰਿਯਾ. ਕਿਸੇ ਤੋਂ ਅੱਗੇ ਵਧਣਾ. ਕਿਸੇ ਦੇਸ ਅਥਵਾ ਨਦੀ ਪਹਾੜ ਆਦਿਕ ਤੋਂ ਪਾਰ ਪਹੁਚਣਾ. ਉੱਪਰਦੀਂ ਗੁਜ਼ਰਨਾ. "ਜੋਤਿ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਇ." (ਸਃ ਕਬੀਰ) ੨. ਨਿਯਮ ਤੋੜਨਾ. ਕਾਇਦੇ ਤੋਂ ਲੰਘ ਜਾਣਾ। ੩. ਆਗ੍ਯਾ ਭੰਗ ਕਰਨੀ. ਹੁਕਮ ਉਦੂਲੀ ਕਰਨੀ.


ਸੰ. उद्घाट. ਸੰਗ੍ਯਾ- ਔਖਾ ਰਾਹ. ਵਿਖੜਾ ਮਾਰਗ.


ਸੰਗ੍ਯਾ- ਔਟਾਣ (ਉਬਾਲਣ) ਵੇਲੇ ਦੁੱਧ ਵਿੱਚ ਮਿਲਾਇਆ ਹੋਇਆ ਜਲ. ਆਵਟਣ. ਘਾਲ. ਹੰਘਾਲ। ੨. ਦੇਖੋ, ਉਦਵਰਤਨ। ੩. ਵੱਟਣ ਦਾ ਭਾਵ. ਕਮਾਈ. ਖੱਟੀ. "ਕਉਣ ਹਾਰੈ ਕਿਨਿ ਉਵਟੀਐ." (ਵਾਰ ਰਾਮ ੩) ੪. ਵਟਾਂਦਰਾ. ਤਬਾਦਲਾ, ਕਿਸੇ ਵਸਤੁ ਦੇ ਬਦਲੇ ਦੂਜੀ ਚੀਜ ਲੈਣ ਦੀ ਕ੍ਰਿਯਾ.


ਵਿ- ਵ੍ਯਾਕੁਲ. ਘਬਰਾਇਆ ਹੋਇਆ. ਦੇਖੋ, ਉਤਵਤਾ. "ਫਿਰੈ ਉਵਤਿਆ." (ਵਾਰ ਮਲਾ ਮਃ ੧) ੨. ਅਵਾਰਾ ਭੌਂਦੂ. ਲਫ਼ੰਗਾ. ਲਟੋਰ.


ਸਰਵ. ਉਸ. ਦੇਖੋ, ਉਆ. "ਚਰਨ ਉਵਾ ਕੈ ਪਾਉ." (ਦੇਵ ਮਃ ੫)