ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उल्लञचन- ਉੱਲੁੰਚਨ. ਕ੍ਰਿ- ਕੁਲੁੰਜਨਾ. ਹੱਥ ਅਥਵਾ ਬਰਤਨ ਨਾਲ ਪਾਣੀ ਬਾਹਰ ਕੱਢਣਾ. "ਸੀਪ ਨ ਸਿੰਧੁ ਉਲੀਚਿਯੇ, ਰਜ ਕਨ ਗਿਨੇ ਨ ਜਾਹਿ." (ਗੁਪ੍ਰਸੂ) ੨. ਛਿੜਕਨਾ. ਤ੍ਰੌਂਕਣਾ. "ਮਹਾਂ ਸੁਗੰਧ ਉਲੀਚਨ ਕਰਕੈ." (ਗੁਪ੍ਰਸੂ)


ਦੇਖੋ, ਉਲੂਕ। ੨. ਭਾਵ ਮਹਾਂ ਮੂਰਖ. ਬੁੱਧਿਹੀਨ.


ਸੰ. अल्क. ਸੰਗ੍ਯਾ- ਉੱਲੂ. ਪੇਚਕ. ਘੂਕ। ੨. ਵੈਸੇਸਿਕ ਸ਼ਾਸਤ੍ਰ ਦੇ ਕਰਤਾ (ਕਣਾਦ) ਦਾ ਦੂਜਾ ਨਾਉਂ.


ਦੇਖੋ ਉਖਲੀ.


ਸੰਗ੍ਯਾ- ਏਰਾਵਤ ਕੁਲਦੇ ਕੌਰਵ੍ਯ ਨਾਗ ਦੀ ਪੁਤ੍ਰੀ, ਜਿਸ ਨਾਲ ਅਰਜੁਨ ਨੇ ਨਾਗਲੋਕ¹ ਵਿੱਚ ਜਾਕੇ ਵਿਆਹ ਕੀਤਾ. ਇਸ ਦੇ ਉਦਰ ਤੋਂ ਮਹਾਂਵੀਰ ਵਭ੍ਰਵਾਹਨ ਪੁਤ੍ਰ ਜਨਮਿਆ. ਤ੍ਰਿਪੁਰਾ ਦੇ ਰਾਜਾ ਆਪਣੇ ਤਾਈਂ ਉਲੂਪੀ ਦੇ ਪੁਤ੍ਰ ਵਭ੍ਕੁਵਾਹਨ ਦੀ ਉਲਾਦ ਮੰਨਦੇ ਹਨ.