ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਰਝਨ. "ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ." (ਗਉ ਅਃ ਮਃ ੫) ਦੇਖੋ, ਬਾਧਬੁਧਿ। ੨. ਸੰਗ੍ਯਾ- ਗੁੰਝਲ. ਅੜਚਨ. ਪੇਚਦਾਰ ਗੱਲ. ਉਲਝਾਉ ਦੀ ਬਾਤ.


ਸੰਗ੍ਯਾ- ਉਲਝਾਉ। ੨. ਟੇਢਾ ਝਗੜਾ। ੩. ਬੰਧਨਰੂਪ ਕਰਮ.


ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)


ਸੰ. उल्लुराठन. ਉੱਲੁੰਠਨ ਕ੍ਰਿ- ਮੋੜਨਾ ਪਰਤਣਾ. "ਮਨੂਆ ਉਲਟਿ ਸੁੰਨ ਮਹਿ ਗਹੈ. (ਰਾਮ ਬੇਣੀ) ੨. ਹੇਠ ਉੱਪਰ ਕਰਨਾ.


ਵਿ- ਵਿਪਰੀਤ। ੨. ਮੂਧਾ.