ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਓਟ (ਪਨਾਹ) ਲੈਣ ਵਾਲਾ. "ਢਾਲ ਉੱਢਲੰ." (ਰਾਮਾਵ) ੨. ਓਢਣੇ ਵਾਲਾ.


ਸੰ. उन्दर. ਸੰਗ੍ਯਾ- ਚੂਹਾ, ਮੂਸਾ. ਦੇਖੋ, ਊਂਦਰ.


ਦੇਖੋ, ਅੰਧਾਲੀ.


ਸੰ. ऊर्णा- ਊਰ੍‍ਣਾ. ਸੰਗ੍ਯਾ- ਪਸ਼ਮ. ਭੇਡ ਆਦਿਕ ਜੀਵਾਂ ਦੇ ਵਾਲ (ਰੋਮਾਵਲੀ). ੨. ਮੱਕੜੀ ਦਾ ਸੂਤ.


ਸੰ. उन्नति. ਵਿ- ਉੱਚਾ. "ਉੱਨਤ ਨਾਸੇ ਜੋਤਿ ਪ੍ਰਕਾਸੇ." (ਅਕਾਲ) ੨. ਉੱਤਮ। ੩. ਪ੍ਰਭੁਤਾ ਵਾਲਾ. ਧਨ ਸੰਪਦਾ ਵਿੱਚ ਵਡਾ.


ਦੇਖੋ, ਉੱਨਤਿ.; ਸੰ. उन्नति. ਸੰਗ੍ਯਾ- ਵ੍ਰਿੱਧੀ. ਤਰੱਕੀ। ੨. ਉਚਿਆਈ. ਬਲੰਦੀ.


ਦੇਖੋ, ਉੱਨੀ.; ਸੰ. और्णकि. ਵਿ- ਊਰ੍‍ਣਾ (ਉਂਨ) ਦਾ ਬਣਿਆ ਹੋਇਆ. ਪਸ਼ਮੀ। ੨. एकोन विंशति- ਏਕੋਨਵਿੰਸ਼ਤਿ. ਇੱਕ ਘੱਟ ਵੀਹ ੧੯.


ਬਹੁਤ ਕਮ. ਅਜੇਹੀ ਕਮੀ, ਜੋ ਪ੍ਰਤੀਤ ਨਾ ਹੋਵੇ, ਜਿਵੇਂ ਇਸ ਵਸਤ੍ਰ ਦਾ ਉਸ ਨਾਲੋਂ ਉੱਨੀ ਵੀਹ ਦਾ ਫਰਕ ਹੈ।