ਵਿ- ਅਘ (ਪਾਪ) ਕਰਨ ਵਾਲਾ. ਪਾਪੀ। ੨. ਅਧਰਮੀ। ੩. ਦੁਰਾਚਾਰੀ. "ਹਮ ਸੇ ਜੁ ਅਘੀ ਤਿਨ ਕੋ ਗਤਿ ਦੇਵਨ." (ਨਾਪ੍ਰ)
ਵਿ- ਤ੍ਰਿਪਤਹੋਇਆ. ਅਘਾਇਆ. ਦੇਖੋ, ਅਘਾਉਣਾ.
ਵਿ- ਜਿਸ ਦਾ ਘੁੱਟ ਭਰਨਾ ਦੁਰਲਭ ਹੈ. "ਅਘੁਟ ਅੰਮ੍ਰਿਤ ਸਮ." (ਪਾਰਸਾਵ)
ਵਿ- ਮੁਕ੍ਤ. ਨਿਰਬੰਧ. ਦੇਖੋ, ਅਘੁਲਨਾ.
nan
ਕ੍ਰਿ- ਛੁਟਕਾਰਾ ਪਾਉਣਾ. ਮੁਕ੍ਤ ਹੋਣਾ। "ਤਿਨ ਕੀ ਧੂੜਿ ਅਘੁਲੀਐ" (ਓਅੰਕਾਰ) ੨. ਨਿਰਾਲੇ ਹੋਣਾ. ਵੱਖ (ਅਲਗ) ਹੋਣਾ. "ਕੋ ਗੁਰੁ- ਪਰਸਾਦਿ ਅਘੁਲੈ." (ਪ੍ਰਭਾ ਅਃ ਮਃ ੧) ਦੇਖੋ, ਘੁਲਨਾ.
ਸਿੰਧੀ. ਵਿ- ਕਮਜ਼ੋਰ। ੨. ਰੋਗੀ.
ਸੰ. ਆਘੂਰ੍ਣਨ. ਸੰਗ੍ਯਾ- ਬਹੁਤ ਘੁੰਮਣਾ. ਚਕਰਾਉਣਾ. ਚੱਕਰ ਖਾਣਾ."ਗਿਰ੍ਯੋ ਭੂਮਿ ਝੂਮ੍ਯੋ ਅਘੂਮ੍ਯੋ." (ਰਾਮਾਵ)
ਵਿ- ਘੂਰ੍ਣ ਰਹਿਤ. ਅਚਲ. ਅਚੰਚਲ. "ਅਘੂਰ ਨੇਤ੍ਰ ਘੂਮਹੀ." (ਗ੍ਯਾਨ) ਅਚਲਦ੍ਰਿਸਟਿ ਕਰਕੇ ਵਿਚਰਦੇ ਹਨ। ੨. ਘੂਰ (ਕ੍ਰੋਧ) ਰਹਿਤ. ਸ਼ਾਂਤ.
ਦੇਖੋ, ਅਘੂਮਨ ਅਤੇ ਘੂੰਮਨਾ.
ਵਿ- ਚਕਰਾਉਣ (ਘੂਰ੍ਣ) ਰਹਿਤ. "ਕਰਤ ਪਾਨ ਪਯੂਖ ਨਿਸ ਦਿਨ ਰਾਮ ਰਸਿਕ ਅਘੂਲ ਹੇ." (ਸਲੋਹ) ਸ਼ਰਾਬੀਆਂ ਵਾਂਙ ਦਿਮਾਗ ਚਕਰਾਉਂਦਾ ਨਹੀਂ। ੨. ਦੇਖੋ, ਅਘੁਲਨਾ.
ਵਿ- ਜੋ ਨਹੀਂ ਘੋਰ (ਭਯੰਕਰ). ਸੁੰਦਰ। ੨. ਸੰਗ੍ਯਾ- ਸ਼ਿਵ.