ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. "ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ." (ਗ੍ਯਾਨ) ੨. ਨੀਚ ਜਾਤਿ ਵਾਲਾ. ਨੀਚ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ." (ਵਡ ਛੰਤ ਮਃ ੪)#੩. ਫ਼ਾ. [آزاد] ਆਜ਼ਾਦ. ਬੰਧਨ ਰਹਿਤ. ਸ੍ਵਤੰਤਰ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ.


ਵਿ- ਨੀਚ ਜਾਤਿ ਵਾਲਾ. "ਸੁਆਨਸਤ੍ਰ ਅਜਾਤੁ ਸਭ ਤੇ." (ਕੇਦਾ ਰਵਿਦਾਸ) ਸ੍ਵਪਚ ਸਭ ਤੋਂ ਨੀਚ ਜਾਤਿ ਦਾ ਹੈ. ਦੇਖੋ, ਸੁਆਨ ਸਤ੍ਰੁ.


ਦੇਖੋ, ਆਜ਼ਾਦ. "ਅਜਾਦ ਹੈ." (ਜਾਪੁ)


ਅਜ- ਆਦਿ. ਬ੍ਰਹਮਾ ਆਦਿਕ.


ਦੇਖੋ, ਅਜਾਦਿ ਅਤੇ ਆਜ਼ਾਦੀ.


ਵਿ- ਜਿਸ ਨੂੰ ਗ੍ਯਾਨ ਨਹੀਂ. ਅਗ੍ਯਾਨੀ. "ਜਾਨੈ ਕਹਾਂ ਅਜਾਨ." (ਗੁਪ੍ਰਸੂ) ੨. ਸੰ. ਆਜਾਨੁ. ਵਿ- ਗੋਡੇ ਤੀਕ. ਜਾਨੁ ਪ੍ਰਯੰਤ. "ਭੁਜ ਬਰ ਅਜਾਨ." (ਰਾਮਾਵ)#੩. ਅ਼. [اذاں] ਅਜਾਨ. ਸੰਗ੍ਯਾ- ਵਿਗ੍ਯਾਪਨ. ਨੋਟਿਸ। ੪. ਨਮਾਜ਼ ਲਈ ਪੁਕਾਰ, ਜੋ ਮਸਜਿਦ ਦੇ ਮੀਨਾਰ ਪੁਰ ਅਥਵਾ ਮਸਜਿਦ ਵਿੱਚ ਖੜੋਕੇ ਉੱਚੇ ਸੁਰ ਨਾਲ ਕੀਤੀ ਜਾਂਦੀ ਹੈ ਜਿਸ ਨੂੰ ਸੁਣਕੇ ਨਮਾਜ਼ੀ ਜਮਾਂ ਹੋ ਜਾਣ. ਇਸ ਦਾ ਨਾਉਂ "ਬਾਂਗ" ਭੀ ਹੈ. ਅਜਾਨ ਦੇਣ ਵਾਲੇ ਦਾ ਨਾਉਂ "ਮੁਅੱਜਿਨ" [موعذّن] ਹੈ. ਦੇਖੋ, ਬਾਂਗ ਸ਼ਬਦ ਵਿੱਚ ਅਜਾਨ ਦਾ ਪੂਰਾ ਪਾਠ.#ਅਜਾਨ ਦਾ ਪ੍ਰਚਾਰ ਹਜਰਤ ਮੁਹ਼ੰਮਦ ਦੇ ਸਮੇਂ ਅਰੰਭ ਹੋਇਆ ਹੈ. ਅਜਾਨ ਮੱਕੇ ਵੱਲ ਮੂੰਹ ਕਰਕੇ ਅਰ ਕੰਨਾਂ ਵਿੱਚ ਉਂਗਲੀਆਂ ਦੇਕੇ ਦੇਣ ਦਾ ਹੁਕਮ ਹੈ.#ਮਲੀਨ, ਸ਼ਰਾਬੀ ਅਤੇ ਇਸਤ੍ਰੀ ਨੂੰ ਅਜਾਨ ਦੇਣ ਦਾ ਅਧਿਕਾਰ ਨਹੀਂ.