ਦੇਖੋ, ਪਰਵਰਦਿਗਾਰ. "ਪਰਵਦਗਾਰ ਅਪਾਰ ਅਗਮ ਬੇਅੰਤ ਤੂੰ." (ਆਸਾ ਫਰੀਦ) "ਪਰਵਦਿਗਾਰੁ ਸਲਾਹੀਐ ਜਿਸ ਦੇ ਚਲਿਤ ਅਨੇਕ." (ਸ੍ਰੀ ਮਃ ੫) "ਨਾਉ ਪਰਵਦਿਗਾਰ ਦਾ." (ਵਾਰ ਗਉ ੨. ਮਃ ੫)
ਫ਼ਾ. [پرور] ਵਿ- ਪਾਲਕ. ਪਾਲਣ ਵਾਲਾ. ਇਹ ਯੌਗਿਕ ਪਦਾਂ ਦੇ ਅੰਤ ਆਉਂਦਾ ਹੈ. ਜੈਸੇ- ਗ਼ਰੀਬਪਰਵਰ ਆਦਿ। ੨. ਦੇਖੋ, ਪ੍ਰਵਰ.
nan
ਵਿ- ਪਰਿਵਿਰ੍ਣਤ. ਚੰਗੀ ਤਰਾਂ ਕਥਨ ਕੀਤਾ ਹੋਇਆ. "ਦੇਵੀ ਦੇਵਾ ਦੇਹੁਰੇ ਪੁਜਾ ਪਰਵਰਣੇ." (ਭਾਗੁ)
nan
ਫ਼ਾ. [پروردن] ਕ੍ਰਿ- ਪਾਲਣਾ. ਪਰਵਰਿਸ਼ ਕਰਨੀ. ਪਰਵਰੀਦਨ.
ਫ਼ਾ. [پروردہ] ਪਰਵਰਦਹ. ਵਿ- ਪਾਲਿਆ ਹੋਇਆ. ਪਰਵਰਿਸ਼ ਕੀਤਾ.
ਫ਼ਾ. [پروردِگار] ਸੰਗ੍ਯਾ- ਪਾਲਣ ਵਾਲਾ ਕਰਤਾਰ. ਪ੍ਰਤਿਪਾਲਕ ਵਾਹਗੁਰੂ.
nan
nan
ਵਿ- ਪਰਿਵਰ੍ਤਨ (ਰੂਪਾਂਤਰ) ਹੋਇਆ. ਦੂਜੀ ਸ਼ਕਲ ਵਿੱਚ ਹੋਇਆ. ਦੇਖੋ, ਪਰਵਰਿਯਉ। ੨. ਪਰਿਵਾਰਿਤ. ਘੇਰਿਆ ਹੋਇਆ. "ਓਸੁ ਅੰਤਰਿ ਨਾਮੁਨਿਧਾਨ ਹੈ, ਨਾਮੋ ਪਰਵਰਿਆ." (ਵਾਰ ਸ੍ਰੀ ਮਃ ੪) ੩. ਪਰਿਵ੍ਰਿਤ ਹੋਇਆ. ਢਕਿਆ. ਆਛਾਦਨ ਕੀਤਾ। ੪. ਪਰਵਰਿਸ਼ ਕੀਤਾ. ਪਾਲਨ ਕੀਤਾ.
ਫ਼ਾ. [پرورش] ਸੰਗ੍ਯਾ- ਪਾਲਨ.