ਸੰ. ਸੰਗ੍ਯਾ- ਫੁੱਲ ਦੀ ਬਰੀਕ ਅੰਦਰਲੀ ਤਰੀਆਂ ਉੱਪਰਦੀ ਮਿੱਠੀ ਰਜ (ਧੂੜੀ) Pollen. ਇਹ ਬਿਰਛ ਅਤੇ ਬੂਟਿਆਂ ਦੀ ਮਣੀ (ਵੀਰਯ) ਹੈ. ਭੌਰੇ, ਸ਼ਹਿਦ ਦੀਆਂ ਮੱਖੀਆਂ ਆਦਿ, ਅਥਵਾ ਹਵਾ, ਜਦ ਇਸ ਨੂੰ ਫੁੱਲ ਦੇ ਨਰ ਅਤੇ ਮਦੀਨ ਹਿੱਸੇ (Stamens anz Pistil) ਨਾਲ ਮਿਲਾਉਂਦੇ ਹਨ, ਤਦ ਫਲ ਅਤੇ ਬੀਜ ਦੀ ਉਤਪੱਤੀ ਹੁੰਦੀ ਹੈ. " ਪਾਂਸ਼ੁ ਪਰਾਗ ਸੀ ਸੋਹਤ ਸੁੰਦਰ." (ਨਾਪ੍ਰ) ੨. ਧੂਲਿ. ਰਜ. ਧੂੜ। ੩. ਚੰਦਨ ਕਪੂਰ ਆਦਿ ਦੇ ਚੂਰਣ ਦਾ ਵਟਣਾ। ੪. ਪ੍ਰਸਿੱਧੀ. ਸ਼ੁਹਰਤ। ੫. ਆਪਣੀ ਇੱਛਾ ਅਨੁਸਾਰ ਗਮਨ (ਵਿਚਰਣ) ਦਾ ਭਾਵ. ਪਰਤੰਤ੍ਰਤਾ ਦਾ ਅਭਾਵ. ਸ੍ਵਤੰਤ੍ਰਤਾ. "ਮਾਂਗਨਿ ਮਾਂਗ ਤ ਏਕਹਿ ਮਾਂਗ। ਨਾਨਕ ਜਾਤੇ ਪਰਹਿ ਪਰਾਗ." (ਬਾਵਨ) ਜਿਸ ਤੋਂ ਤੇਰੇ ਪੱਲੇ ਸ੍ਵਤੰਤ੍ਰਤਾ ਪਵੇ। ੬. ਪ੍ਰਯਾਗ ਤੀਰਥ ਲਈ ਭੀ ਪਰਾਗ ਸ਼ਬਦ ਕਵੀਆਂ ਨੇ ਵਰਤਿਆ ਹੈ.
nan
ਸੰਗ੍ਯਾ- ਫੁੱਲ ਦੇ ਵਿਚਕਾਰਲੇ ਪਤਲੇ ਲੰਮੇ ਸੂਤ, ਜਿਨ੍ਹਾਂ ਉੱਪਰ ਪਰਾਗ (ਮਿੱਠੀ ਰਜ) ਲਿਪਟੀ ਰਹਿੰਦੀ ਹੈ. ਇਹ ਫੁੱਲਾਂ ਦੀ ਜਨਨੇਂਦ੍ਰਿਯ ਹੈ. ਇਸੇ ਤੋਂ ਮਾਦਾ ਫੁੱਲ ਗਰਭ ਧਾਰਦੇ ਹਨ.
nan
nan
ਪ੍ਰਾਗਜ੍ਯੋਤਿਸ (ਕਾਮਰੂਪ) ਦੀ ਰਾਜਧਾਨੀ ਦਾ ਨਗਰ, ਜਿਸ ਦਾ ਨਾਮ ਹੁਣ ਗੋਹਾਟੀ ਹੈ. ਇਹ ਕਿਸੇ ਵੇਲੇ ਨਰਕਾਸੁਰ ਦੀ ਰਾਜਧਾਨੀ ਸੀ. ਇਹ ਨਗਰ ਰਾਮਚੰਦ੍ਰ ਜੀ ਦੇ ਪੋਤ੍ਰੇ (ਕੁਸ਼ ਦੇ ਬੇਟੇ) ਅਮੂ ਰਤਰਾਜ ਨੇ ਵਸਾਇਆ ਸੀ.
nan
nan
nan
ਜਿਲਾ ਜੇਹਲਮ ਦੇ ਕੜ੍ਹੀਆਲਾ ਪਿੰਡ ਦਾ ਵਸਨੀਕ ਛਿੱਬਰ ਬ੍ਰਾਹਮਣ, ਜੋ ਮਹਾਤਮਾ ਗੋਤਮ ਦਾ ਪੁਤ੍ਰ ਸੀ. ਇਸ ਨੇ ਗੁਰਸਿੱਖੀ ਧਾਰਣ ਕਰਕੇ ਆਪਣਾ ਜੀਵਨ ਹੋਰਨਾ ਲਈ ਨਮੂਨਾ ਬਣਾਇਆ. ਭਾਈ ਪਰਾਗਾ ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮਜੰਗਾਂ ਵਿੱਚ ਸ਼ਰੀਕ ਹੋਇਆ, ਯਥਾ- "ਜੈਤ ਸੋ ਪਰਾਗਾ ਧੀਰ ਪੈੜਾ ਜੰਗ ਆਯੋ ਹੈ." (ਗੁਪ੍ਰਸੂ) ਇਸ ਆਤਮਗ੍ਯਾਨੀ ਅਤੇ ਧਰਮਵੀਰ ਮਹਾਤਮਾ ਦੇ ਚਾਰ ਪੁਤ੍ਰ ਹੋਏ- ਭਾਈ ਮਤੀ ਦਾਸ.¹ ਸਤੀਦਾਸ, ਜਤੀਦਾਸ ਅਤੇ ਸਖੀਦਾਸ. ਦੇਖੋ, ਮਤੀਦਾਸ.