ਗੁਰੂ ਨਾਨਕਚੰਦ੍ਰੋਦਯ ਵਿੱਚ ਇਹ ਬਾਬਾ ਕਾਲੂ ਜੀ ਦਾ ਨਾਉਂ ਆਇਆ ਹੈ. ਦੇਖੋ, ਕਾਲੂ ਬਾਬਾ.
ਸੰ. ਸੰਗ੍ਯਾ- ਦੁਰਗਾ. ਦੇਵੀ, ਜੋ ਕਲ੍ਯਾਣ ਕਰਨ ਵਾਲੀ ਹਿੰਦੂਮਤ ਵਿੱਚ ਮੰਨੀ ਹੈ। ੨. ਮਾਤਾ ਕੋਟ ਕਲ੍ਯਾਣੀ ਦਾ ਸੰਖੇਪ ਨਾਉਂ. ਦੇਖੋ, ਰਾਮਰਾਯ.
ਦੇਖੋ, ਕਲ੍ਯਾਣ। ੨. ਕਲ੍ਯਾਣ ਠਾਟ ਦੀ ਓੜਵ ਸੰਪੂਰਣ ਰਾਗਿਨੀ ਹੈ. ਇਸ ਰਾਗ ਦੇ ਕਈ ਭੇਦ ਹਨ. ਇਸ ਥਾਂ ਇਸ ਦਾ ਸ਼ੁੱਧ ਸਰੂਪ ਦਿੱਤਾ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਮੱਧਮ ਤੀਵ੍ਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਰ ਗ ਪ ਧ ਸ।#ਅਵਰੋਹੀ- ਸ ਨ ਧ ਪ ਮੀ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਨ ਦਾ ਉਨਤੀਹਵਾਂ ਨੰਬਰ ਹੈ। ੨. ਬੰਬਈ ਹਾਤੇ ਵਿੱਚ ਇੱਕ ਸ਼ਹਿਰ, ਜੋ ਕਿਸੇ ਵੇਲੇ ਚਾਲੂਕ੍ਯ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ.; ਦੇਖੋ, ਕਲ੍ਯਾਣ। ੨. ਦੇਖੋ, ਕਲਾਣ. ਆਸ਼ੀਰਵਾਦ. ਦੁਆ. "ਇਉਂ ਸੁਨ ਹਰਖ ਉਠ੍ਯੋ ਮਰਦਾਨਾ। ਉਚਰ੍ਯੋ ਸ੍ਰੀ ਨਾਨਕ ਕਲ੍ਯਾਨਾ। ਪਿਤਾ ਪਿਤਾਮਹ ਪਰ ਪੁਨ ਪਰਕੇ। ਬਰਨਨ ਨਾਮ ਕਰੇ ਜਗਗੁਰੁ ਕੇ। ਸੁਭ ਗੁਣ ਸੰਗ ਕੀਨ ਪਰਸੰਸਾ। ਨਿਪਜ੍ਯੋ ਵੇਦੀਕੁਲ ਅਵਤੰਸਾ." (ਨਾਪ੍ਰ)
ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਅਨੰਨ ਸੇਵਕ ਸੀ. ਇਹ ਸ਼੍ਰੀ ਅਮ੍ਰਿਤਸਰ ਦੀ ਰਚਨਾ ਸਮੇਂ ਧਨ ਅਤੇ ਕਾਠ ਆਦਿਕ ਲੈਣ ਪਹਾੜੀ ਇਲਾਕੇ ਗਿਆ. ਮੰਡੀ ਦੇ ਮਕਾਮ ਤੇ ਇਸ ਪੁਰ ਭਾਰੀ ਵਿਪਦਾ ਆਈ. ਕ੍ਰਿਸਨਜਨਮਅਸ੍ਟਮੀ ਦਾ ਵ੍ਰਤ ਨਾ ਰੱਖਣ ਕਰਕੇ ਅਤੇ ਠਾਕੁਰਦ੍ਵਾਰੇ ਜਾਕੇ ਪੂਜਨ ਨਾ ਕਰਨ ਦੇ ਅਪਰਾਧ ਵਿੱਚ ਮੰਡੀਪਤਿ ਦੇ ਹੁਕਮ ਨਾਲ ਇਹ ਕੈਦ ਕੀਤਾ ਗਿਆ. ਰਾਜੇ ਨੇ ਇਸ ਨੂੰ ਨਾਸ੍ਤਿਕ ਜਾਣਕੇ ਭਾਰੀ ਸਜ਼ਾ ਦੇਣੀ ਚਾਹੀ, ਪਰੰਤੂ ਆਤਮਗ੍ਯਾਨੀ ਸਿੱਖ ਦੇ ਵਚਨ ਸੁਣਦੇ ਹੀ ਰਾਜੇ ਦਾ ਮਨ ਸ਼ੁੱਧ ਹੋ ਗਿਆ, ਅਤੇ ਭਾਈ ਕਲ੍ਯਾਨੇ ਦੇ ਪੈਰੀਂ ਪੈ ਕੇ ਅਪਰਾਧ ਬਖ਼ਸ਼ਵਾਇਆ. ਭਾਈ ਕਲ੍ਯਾਨੇ ਦੇ ਨਾਲ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਲਈ ਸ਼੍ਰੀ ਅਮ੍ਰਿਤਸਰ ਪਹੁੰਚਿਆ ਅਤੇ ਸਤਿਗੁਰੂ ਦਾ ਸਿੱਖ ਹੋਇਆ। ੩. ਬਿੰਦਰਾਉ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਭੀ ਹਾਜਿਰ ਰਿਹਾ ਅਤੇ ਧਰਮਜੰਗਾਂ ਵਿੱਚ ਹਿੱਸਾ ਲੈਂਦਾ ਰਿਹਾ. ਦੇਖੋ, ਬਲਵੰਤ ਖ਼ਾਂ.
ਸੰ. क्लिष्ट. ਵਿ- ਕਲੇਸ਼ ਸਹਿਤ. ਦੁਖੀ। ੨. ਕਠਿਨ. ਮੁਸ਼ਕਿਲ.
nan
ਵਿ- ਕਲਹ ਕਰਨ ਵਾਲੀ. ਲੜਾਕੀ। ੨. ਸੰ. ਸੰਗ੍ਯਾ- ਇੱਕ ਬੂਟੀ, ਜਿਸ ਨੂੰ ਕਲਿਕਾਰੀ ਭੀ ਆਖਦੇ ਹਨ. Aconitum Napellum. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਲਹੂ ਦੇ ਰੋਗ, ਬਵਾਸੀਰ, ਕਫ, ਖਾਂਸੀ, ਸੂਲ ਹਟਾਉਂਦੀ ਹੈ. ਜਖਮ ਰਾਜੀ ਕਰਦੀ ਹੈ. ਗਰਭ ਗਿਰਾਉਂਦੀ ਹੈ. ਪਿੱਸੂ ਮਾਰਦੀ ਹੈ.
ਕਲਿਯੁਗ ਦੇ ਕਲੇਸ਼ (ਦੁੱਖ) "ਮਿਟਾਨੇ ਸਭਿ ਕਲਿਕਲੇਸ." (ਰਾਮ ਮਃ ੫)
ਸੰ. ਸੰਗ੍ਯਾ- ਚੰਦ੍ਰਮਾਂ ਦੀ ਸੋਲਵੀਂ ਕਲਾ। ੨. ਫੁੱਲ ਦੀ ਡੋਡੀ. ਕਲੀ. "ਦੁਤਿ ਕਲਿਕਾ ਰਦਨ ਮਨਿੰਦੂ." (ਗੁਪ੍ਰਸੂ) ਚਿੱਟੀ ਕਲੀ ਦੇ ਮਾਨਿੰਦ ਦੰਦਾਂ ਦੀ ਸ਼ੋਭਾ ਹੈ.
ਕਲਿਯੁਗ ਦਾ ਸਮਾਂ.#(ੳ) ਸੂਰਤਾਈ ਆਂਧਰੇ ਮੇ ਦ੍ਰਿੜ੍ਹਤਾਈ ਪਾਹਨ ਮੇ#ਨਾਸਿਕਾ ਚਨਾਨ ਮਧ੍ਯ ਨੌਨ ਰਹੀ ਹਾਟ ਮੇ,#ਧਰ੍ਮ ਰਹ੍ਯੋ ਪੋਥਿਨ ਵਡਾਈ ਰਹੀ ਵ੍ਰਿਕ੍ਸ਼੍ਨ ਮੇ#ਬੰਧ ਪ੍ਰਪਾ ਪਾਂਤਨ ਮੇ ਪਾਨੀ ਰਹ੍ਯੋ ਘਾਟ ਮੇ,#ਯਹਿ ਕਲਿਕਾਲ ਨੇ ਬਿਹਾਲ ਕੀਓ ਸਬ ਜਗ,#"ਨਾਯਕ" ਸੁਕਵਿ ਕੈਸੀ ਬਨੀ ਹੈ ਕੁਠਾਟ ਮੇ,#ਰਜ ਰਹੀ ਪੰਥਨ ਰਜਾਈ ਰਹੀ ਸ਼ੀਤਕਾਲ#ਰਾਜਾ ਭਯੋ ਨਾਈ ਅਰੁ ਰਾਈ ਰਹੀ ਭਾਟ ਮੇ.#(ਅ) ਮੀਰਜ਼ਾਦੇ ਪੀਰਜ਼ਾਦੇ ਅਸਲ ਅਮੀਰਜ਼ਾਦੇ#ਸਾਹਿਬ ਫ਼ਕੀਰਜ਼ਾਦੇ ਗੋਸ਼ੇ ਤਨ ਗੋ ਰਹੇ,#ਰਾਯਜ਼ਾਦੇ ਰਾਉਜ਼ਾਦੇ ਸ਼ਾਹਜ਼ਾਦੇ ਸਾਹੁਜ਼ਾਦੇ#ਕੁਲ ਕੇ ਅਸੀਲਜ਼ਾਦੇ ਤਾਜਪਨ ਕੋ ਰਹੇ,#"ਠਾਕੁਰ" ਕਹਿਤ ਕਲਿਕਾਲ ਕੇ ਕਹਿਰ ਬੀਚ#ਪਹਿਰ ਪਹਿਰ ਪੀਛੇ ਭਾਰੇ ਭ੍ਰਮ ਭੋ ਰਹੇ,#ਦਾਨ ਕਿਰਪਾਨ ਸਮੈ ਸ੍ਯਾਨ ਗੁਰੁਗ੍ਯਾਨ ਸਮੈ#ਸਭ ਜ਼ਾਦੇ ਮਿਟਕੈ ਹਰਾਮਜ਼ਾਦੇ ਹੋ ਰਹੇ.#(ੲ) ਕੂਰ ਭਯੇ ਕੁਁਵਰ ਮਜੂਰ ਭਏ ਮਾਲਦਾਰ#ਸੂਰ ਭਯੇ ਗੁਪਤ ਅਸ਼ੂਰ ਭਯੇ ਜਬਰੇ,#ਦਾਤੇ ਭਏ ਕ੍ਰਿਪਨ ਅਦਾਤਾ ਕਹੈਂ ਦਾਤਾ ਹਮ#ਧਨੀ ਭਯੇ ਨਿਧਨ ਨਿਧਨ ਭਯੇ ਗਬਰੇ,#ਸਾਚਿਨ ਕੀ ਬਾਤਨ ਪਤ੍ਯਾਤ ਕੋਊ ਜਗ ਮਾਂਝ#ਰਾਜ ਦਰਬਾਰਨ ਬੁਲੈਂਯੇਂ ਲੋਗ ਲਬਰੇ,#ਭਨਤ "ਪ੍ਰਬੀਨ" ਅਬ ਛੀਨ ਭਈ ਹਿੰਮਤ, ਸੋ#ਕਲਿਯੁਗ ਅਦਲ ਬਦਲ ਡਾਰੇ ਸਗਰੇ. ੨. ਬੁਰਾ ਸਮਾਂ. ਦੁਖਦਾਈ ਜ਼ਮਾਨਾ. ਦੇਖੋ, ਕਲਿ ੩.¹